ਉੱਚ ਕੋਰੋਨਾ ਸੈੱਸ ਵਾਲੇ ਰਾਜਾਂ ਚ ਸ਼ਰਾਬ ਦੀ ਵਿਕਰੀ 60 ਫੀਸਦੀ ਤੱਕ ਘਟੀ

ਉੱਚ ਕੋਰੋਨਾ ਸੈੱਸ ਵਾਲੇ ਰਾਜਾਂ ਚ ਸ਼ਰਾਬ ਦੀ ਵਿਕਰੀ 60 ਫੀਸਦੀ ਤੱਕ ਘਟੀ

ਨਵੀਂ ਦਿੱਲੀ—  ਤਾਲਬੰਦੀ ਪਿਛੋਂ ਦੁਬਾਰਾ ਸ਼ੁਰੂ ਹੋਈ ਪ੍ਰਚੂਨ ਵਿਕਰੀ ਦੌਰਾਨ ਜਿਨ੍ਹਾਂ ਸੂਬਿਆਂ 'ਚ ਸ਼ਰਾਬ 'ਤੇ 50 ਫੀਸਦੀ ਤੋਂ ਜ਼ਿਆਦਾ ਕੋਵਿਡ-19 ਸੈੱਸ ਲਗਾਇਆ ਗਿਆ ਉਨ੍ਹਾਂ 'ਚ ਮਈ ਅਤੇ ਜੂਨ ਦੌਰਾਨ ਵਿਕਰੀ 'ਚ ਔਸਤ 60 ਫੀਸਦੀ ਦੀ ਗਿਰਾਵਟ ਆਈ ਹੈ।
ਭਾਰਤੀ ਸ਼ਰਾਬ ਕੰਪਨੀਆਂ ਦੇ ਕਨਫੈਡਰੇਸ਼ਨ (ਸੀ. ਆਈ. ਏ. ਬੀ. ਸੀ.) ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦਿੱਲੀ, ਆਂਧਰਾ ਪ੍ਰਦੇਸ਼, ਓਡੀਸ਼ਾ, ਜੰਮੂ-ਕਸ਼ਮੀਰ ਅਤੇ ਪੁਡੂਚੇਰੀ ਵਰਗੇ ਸੂਬੇ ਜਿਨ੍ਹਾਂ ਨੇ ਮਈ 'ਚ 50 ਫੀਸਦੀ ਅਤੇ ਇਸ ਤੋਂ ਉੱਪਰ ਦਾ ਕੋਵਿਡ-19 ਸੈੱਸ ਲਗਾਇਆ ਸੀ, ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਈ ਦੌਰਾਨ ਵਿਕਰੀ 'ਚ 66 ਫੀਸਦੀ ਅਤੇ ਜੂਨ 'ਚ 51 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ।
ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਰਾਜਸਥਾਨ, ਪੱਛਮੀ ਬੰਗਾਲ, ਕੇਰਲ ਅਤੇ ਝਾਰਖੰਡ 'ਚ 15-25 ਫੀਸਦੀ ਵਿਚਕਾਰ ਕੋਵਿਡ ਸੈੱਸ ਲਗਾਇਆ ਗਿਆ ਸੀ, ਇੱਥੇ ਵਿਕਰੀ 'ਚ ਔਸਤ 34 ਫੀਸਦੀ ਦੀ ਗਿਰਾਵਟ ਆਈ ਹੈ। ਹਾਲਾਂਕਿ, ਉਤਰਾਖੰਡ, ਯੂਪੀ, ਤੇਲੰਗਾਨਾ, ਕਰਨਾਟਕ, ਛੱਤੀਸਗੜ, ਹਰਿਆਣਾ, ਤਾਮਿਲਨਾਡੂ, ਮਹਾਰਾਸ਼ਟਰ, ਅਸਾਮ, ਚੰਡੀਗੜ੍ਹ, ਮੱਧ ਪ੍ਰਦੇਸ਼, ਗੋਆ ਅਤੇ ਪੰਜਾਬ ਜਿਨ੍ਹਾਂ 'ਚ ਵਾਧੂ ਸੈੱਸ 15 ਫੀਸਦੀ ਤੱਕ ਸੀ, ਉਨ੍ਹਾਂ 'ਚ ਮਈ ਅਤੇ ਜੂਨ 'ਚ ਵਿਕਰੀ ਸਿਰਫ 16 ਫੀਸਦੀ ਤੱਕ ਘਟੀ ਹੈ। ਦੇਸ਼ ਭਰ 'ਚ ਇਸ ਸਾਲ ਮਈ ਤੇ ਜੂਨ 'ਚ ਕ੍ਰਮਵਾਰ 25 ਅਤੇ 15 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਸੀ. ਆਈ. ਏ. ਬੀ. ਸੀ. ਦੇ ਡਾਇਰੈਕਟਰ ਜਨਰਲ ਵਿਨੋਦ ਗਿਰੀ ਮੁਤਾਬਕ, “ਸ਼ਰਾਬ ਉਦਯੋਗ ਸੂਬਾ ਸਰਕਾਰਾਂ ਦੇ ਟੈਕਸ ਮਾਲੀਆ 'ਚ ਲਗਭਗ 2.5 ਲੱਖ ਕਰੋੜ ਦਾ ਯੋਗਦਾਨ ਦਿੰਦਾ ਹੈ ਪਰ ਇਸ ਵਿੱਤੀ ਵਰ੍ਹੇ 'ਚ ਇਸ ਸੰਗ੍ਰਹਿ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਵਿਕਰੀ 'ਚ 25-30 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।''

Radio Mirchi