ਏਅਰ ਇੰਡੀਆ ’ਤੇ ਭੜਕੀ ਹਿਮਾਂਸ਼ੀ ਖੁਰਾਣਾ, ਸੋਸ਼ਲ ਮੀਡੀਆ ’ਤੇ ਕੱਢਿਆ ਗੁੱਸਾ
ਜਲੰਧਰ – ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਸੁਰਖੀਆਂ ’ਚ ਰਹਿੰਦੀ ਹਿਮਾਂਸ਼ੀ ਖੁਰਾਣਾ ਦੀ ਹਾਲ ਹੀ ’ਚ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ। ਹਿਮਾਂਸ਼ੀ ਖੁਰਾਣਾ ਦੀ ਇਹ ਪੋਸਟ ਏਅਰ ਏਸ਼ੀਆ ਲਈ ਹੈ, ਜਿਸ ’ਤੇ ਹਿਮਾਂਸ਼ੀ ਖੁਰਾਣਾ ਰੱਜ ਕੇ ਆਪਣਾ ਗੁੱਸਾ ਕੱਢ ਰਹੀ ਹੈ।
ਪੋਸਟ ਸਾਂਝੀ ਕਰਦਿਆਂ ਹਿਮਾਂਸ਼ੀ ਖੁਰਾਣਾ ਲਿਖਦੀ ਹੈ, ‘ਕਦੇ ਭੁੱਲ ਕੇ ਵੀ ਏਅਰ ਇੰਡੀਆ ਦੀ ਫਲਾਈਟ ਬੁੱਕ ਨਾ ਕਰੋ। ਆਮ ਵਿਅਕਤੀ ਇਥੇ ਰੋ ਰਹੇ ਹਨ ਤੇ ਚੀਕਾਂ ਮਾਰ ਰਹੇ ਹਨ। ਉਨ੍ਹਾਂ ਦੇ ਬੱਚੇ ਵੀ ਰੋ ਰਹੇ ਹਨ। ਬੇਹੱਦ ਘਟੀਆ ਸਰਵਿਸ ਹੈ। ਆਖਰੀ ਮੌਕੇ ’ਤੇ ਆ ਕੇ ਇਹ ਫਲਾਈਟ ਰੱਦ ਕਰ ਰਹੇ ਹਨ, ਉਹ ਵੀ ਉਦੋਂ ਜਦੋਂ ਤੁਹਾਡੇ ਕੋਲ ਕੋਈ ਹੋਰ ਬਦਲ ਨਹੀਂ ਹੁੰਦਾ ਆਪਣੀ ਮੰਜ਼ਿਲ ਤਕ ਪਹੁੰਚਣ ਦਾ। ਉਹ ਲੋਕਾਂ ਨੂੰ ਕੁਰਸੀਆਂ ’ਤੇ ਸੌਣ ਲਈ ਕਹਿੰਦੇ ਹਨ। ਕੋਈ ਹੋਰ ਫਲਾਈਟ ਬੁੱਕ ਕਰੋ, ਕੋਈ ਲਾਸਟ ਆਪਸ਼ਨ ਨਹੀਂ। ਯਾਤਰੀਆਂ ਦੀ ਕੋਈ ਮਦਦ ਨਹੀਂ। ਉਨ੍ਹਾਂ ਕੋਲ ਬਦਤਮੀਜ਼ ਗਰਾਊਂਡ ਸਟਾਫ ਹੈ।’
ਇਸ ਪੋਸਟ ਦੀ ਕੈਪਸ਼ਨ ’ਚ ਹਿਮਾਂਸ਼ੀ ਗੁੱਸੇ ਨਾਲ ਲਿਖਦੀ ਹੈ, ‘ਏਅਰ ਇੰਡੀਆ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। 7-8 ਫਲਾਈਟਾਂ ਰੱਦ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਇਸ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਨੂੰ ਇਸ ਮੁੱਦੇ ਨੂੰ ਦਿਖਾਉਣਾ ਚਾਹੀਦਾ ਹੈ, ਜਿਥੇ ਲੋਕ ਅਸਲ ’ਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ।’