ਐਕਸਪ੍ਰੈੱਸ ਮਾਰਗ: ਹਰਸਿਮਰਤ ਤੇ ਸੁਖਬੀਰ ਸਥਿਤੀ ਸਪਸ਼ਟ ਕਰਨ

ਐਕਸਪ੍ਰੈੱਸ ਮਾਰਗ: ਹਰਸਿਮਰਤ ਤੇ ਸੁਖਬੀਰ ਸਥਿਤੀ ਸਪਸ਼ਟ ਕਰਨ

ਅੰਮ੍ਰਿਤਸਰ: ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਭੇਜ ਕੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਮਾਰਗ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ। ਸ੍ਰੀ ਔਜਲਾ ਨੇ ਪੱਤਰ ’ਚ ਲਿਖਿਆ ਹੈ ਕਿ ਇਹ ਯੋਜਨਾ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਹੁੰਦਿਆਂ ਸਾਲ 2016 ਵਿਚ ਬਣਾਈ ਗਈ ਸੀ ਜਿਸ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਸ਼ਾਮਲ ਸਨ ਪਰ ਹੁਣ ਇਸ ਮਾਰਗ ਦੇ ਨਕਸ਼ੇ ਵਿਚੋਂ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਨੂੰ ਮਨਫੀ ਕਰ ਦਿੱਤਾ ਗਿਆ ਹੈ। ਉਨ੍ਹਾਂ ਬਾਦਲ ਪਰਿਵਾਰ ਨੂੰ ਇਸ ਮਾਮਲੇ ਵਿਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਆਖਿਆ ਕਿ ਕੀ ਇਸ ਯੋਜਨਾ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਸ਼ਾਮਲ ਹਨ ਜਾਂ ਇਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਉਹ ਐਕਸਪ੍ਰੈਸ ਮਾਰਗ ਦੀ ਨਵੇਂ ਨਕਸ਼ੇ ਵਾਲੀ ਰਿਪੋਰਟ ਦਾ ਅਧਿਐਨ ਵੀ ਕਰਨ। 

Radio Mirchi