ਕਣਕ ਦੀ ਖ਼ਰੀਦ: ਕਰੋਨਾ ਦੇ ਡਰੋਂ ਵੱਡੇ ਅਫਸਰ ਮੰਡੀਆਂ ਵਿੱਚੋਂ ‘ਆਊਟ’

ਕਣਕ ਦੀ ਖ਼ਰੀਦ: ਕਰੋਨਾ ਦੇ ਡਰੋਂ ਵੱਡੇ ਅਫਸਰ ਮੰਡੀਆਂ ਵਿੱਚੋਂ ‘ਆਊਟ’

ਕਿਸਾਨ ਖਰੀਦ ਕੇਂਦਰਾਂ ’ਚ ਮੁਸ਼ਕਲਾਂ ਦੇ ਢੇਰ ’ਤੇ ਬੈਠੇ ਹਨ ਜਦੋਂ ਕਿ ਵੱਡੇ ਅਫਸਰ ਕਰੋਨਾ ਦੇ ਡਰੋਂ ਪੰਜਾਬ ਦੀ ਜੂਹ ’ਚ ਪੈਰ ਨਹੀਂ ਧਰ ਰਹੇ। ਮੁੱਖ ਮੰਤਰੀ ਪੰਜਾਬ ਦੀ ਟੀਮ ਵਿਚ ਕਰੀਬ ਦਰਜਨ ਸਿਆਸੀ ਸਲਾਹਕਾਰ, 10 ਓਐਸਡੀਜ਼ ਅਤੇ ਚਾਰ ਸਿਆਸੀ ਸਕੱਤਰ ਸ਼ਾਮਲ ਹਨ, ਜੋ ਚੰਡੀਗੜ੍ਹ ਡੇਰੇ ਲਾਈ ਬੈਠੇ ਹਨ ਤੇ ਕੋਈ ਵੀ ਮੰਡੀਆਂ ’ਚ ਨਹੀਂ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕਈ ਵਿਧਾਇਕ ਅਤੇ ਵਜ਼ੀਰ ਮੰਡੀਆਂ ਵਿਚ ਘੁੰਮ ਰਹੇ ਹਨ। ਕਿਸਾਨ ਧਿਰਾਂ ਇਸ ਗੱਲੋਂ ਔਖੀਆਂ ਹਨ ਕਿ ਪੰਜਾਬ ਦੇ ਟੈਕਸਾਂ ’ਚੋਂ ਸੁੱਖ ਸਹੂਲਤਾਂ ਲੈਣ ਵਾਲੇ ਅਧਿਕਾਰੀ ਸੰਕਟ ਦੇ ਸਮੇਂ ਮੂੰਹ ਮੋੜ ਗਏ ਹਨ। 15 ਅਪਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੈ ਪਰ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ ਸਿਨਹਾ ਅਤੇ ਵਿਭਾਗ ਦੇ ਡਾਇਰੈਕਟਰ (ਜਿਨ੍ਹਾਂ ਜਿੰਮੇ ਖਰੀਦ ਪ੍ਰਬੰਧ ਹਨ) ਹਫਤੇ ਮਗਰੋਂ ਵੀ ਪੰਜਾਬ ਵਿਚ ਕਿਧਰੇ ਦੇਖੇ ਨਹੀਂ ਗਏ। ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਕੰਮ ਚਲਾਇਆ ਜਾ ਰਿਹਾ ਹੈ।
ਸਰਕਾਰ ਵੱਲੋਂ ਖਰੀਦ ਏਜੰਸੀਆਂ ਦੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਫਸਲ ਵੇਚਣ ਆਉਂਦੇ ਕਿਸਾਨਾਂ ਦੀ ‘ਸਭ ਅੱਛਾ ਹੈ’ ਦੀ ਵੀਡੀਓ ਕਲਿੱਪ ਬਣਾ ਕੇ ਸਰਕਾਰ ਨੂੰ ਘੱਲੀ ਜਾਵੇ ਤਾਂ ਜੋ ਸੁਨੇਹਾ ਦਿੱਤਾ ਜਾ ਸਕੇ ਕਿ ਮੰਡੀਆਂ ’ਚ ਕੋਈ ਮੁਸ਼ਕਲ ਨਹੀਂ ਹੈ। ਵਧੀਕ ਮੁੱਖ ਸਕੱਤਰ ਵਿਸ਼ਵਾਜੀਤ ਖੰਨਾ ਦਾ ਕਹਿਣਾ ਹੈ ਕਿ ਪੰਜਾਬ ਭਰ ’ਚੋਂ ਹੁਣ ਤੱਕ ਕਿਸਾਨਾਂ ਦੀਆਂ 2257 ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ’ਚੋਂ 2046 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਸਰਕਾਰ ਫੌਰੀ ਅਧਿਕਾਰੀਆਂ ਨੂੰ ਖਰੀਦ ਕੇਂਦਰਾਂ ਵਿਚ ਭੇਜੇ। ਦੱਸਣਯੋਗ ਹੈ ਕਿ
ਲੰਗਰ ਸਬੰਧੀ ਮੁਸ਼ਕਲ ਦੀ ਵਿੱਥਿਆ ਸੁਣਾਉਂਦੇ ਹੋਏ ਅਮਰਦਰਸ਼ਨ ਕਲੋਨੀ ਦੇ ਵਸਨੀਕ।
ਪਾਸਾਂ ਦੇ ਮਾਮਲੇ ਤੋਂ ਇਲਾਵਾ ਹੁਣ ਜਿਥੇ ਵੀ ਬਾਰਸ਼ ਪਈ ਹੈ, ਨਮੀ ਦਾ ਵੱਡਾ ਮਸਲਾ ਬਣ ਗਿਆ ਹੈ। ਪਿੰਡ ਬਾਂਡੀ (ਬਠਿੰਡਾ) ਦੇ ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਉਹ 15 ਅਪਰੈਲ ਤੋਂ ਮੰਡੀ ਵਿਚ ਬੈਠਾ ਹੈ, ਹਾਲੇ ਤੱਕ ਬੋਲੀ ਨਹੀਂ ਲੱਗੀ। ਨਮੀ ਦੀ ਗੱਲ ਆਖ ਕੇ ਖੱਜਲ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਆਖਦੇ ਹਨ ਕਿ ਬਾਰਸ਼ ਕਰਕੇ ਮੰਡੀਆਂ ਵਿਚ ਕਿਸਾਨੀ ਤਕਲੀਫ਼ਾਂ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਮੰਡੀਆਂ ਵਿਚ ਪਖਾਨਿਆਂ, ਪਾਣੀ, ਤਰਪਾਲਾਂ ਅਤੇ ਹੋਰ ਕਾਫ਼ੀ ਘਾਟਾਂ ਹਨ ਪ੍ਰੰਤੂ ਕਿਸਾਨ ਕਿਸ ਨੂੰ ਦੱਸਣ।

Radio Mirchi