ਕਪਿਲ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, ਪਤਨੀ ਗਿੰਨੀ ਨੇ ਦਿੱਤਾ ਦੂਜੇ ਬੱਚੇ ਨੂੰ ਜਨਮ
ਮੁੰਬਈ- ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਨੇ ਸੋਮਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਤਨੀ ਗਿੰਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਪਹਿਲੀ ਫਰਵਰੀ ਦੀ ਚੜ੍ਹਦੀ ਸਵੇਰ ਪਰਿਵਾਰ ਨੇ ਨੰਨ੍ਹੇ-ਮੁੰਨੇ ਦਾ ਸਵਾਗਤ ਕੀਤਾ।
ਕਪਿਲ ਸ਼ਰਮਾ ਨੇ ਟਵੀਟ ਕਰਕੇ ਦੱਸਿਆ ਕਿ ਬੱਚਾ ਤੇ ਗਿੰਨੀ ਸਿਹਤਮੰਦ ਹਨ ਤੇ ਉਨ੍ਹਾਂ ਨੇ ਸਭ ਨੂੰ ਧੰਨਵਾਦ ਕੀਤਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਕਪਿਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਗਿੰਨੀ ਜਲਦ ਹੀ ਦੂਜੀ ਵਾਰ ਮਾਂ ਬਣਨ ਵਾਲੀ ਹੈ ਤੇ ਉਹ ਆਪਣੇ ਪਰਿਵਾਰ ਨੂੰ ਸਮਾਂ ਦੇਣ ਲਈ ਕੁਝ ਸਮੇਂ ਲਈ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਬੰਦ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਆਪਣੇ ਘਰ ਵਿਚ ਰਹਿਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਕਪਿਲ ਤੇ ਗਿੰਨੀ ਨੇ 2018 ਵਿਚ ਵਿਆਹ ਕਰਵਾਇਆ ਤੇ 2019 ਵਿਚ ਧੀ ਅਨਾਇਰਾ ਦਾ ਜਨਮ ਹੋਇਆ। ਕਪਿਲ ਆਪਣੀ ਨੰਨ੍ਹੀ ਪਰੀ ਦੀਆਂ ਪਿਆਰੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।