ਕਪਿਲ ਮਿਸ਼ਰਾ ਖ਼ਿਲਾਫ਼ ਕੇਸ ਦਰਜ

ਕਪਿਲ ਮਿਸ਼ਰਾ ਖ਼ਿਲਾਫ਼ ਕੇਸ ਦਰਜ

ਕਥਿਤ ਨਫ਼ਰਤੀ ਤਕਰੀਰਾਂ ਕਰਨ ਦੇ ਦੋਸ਼ ਵਿੱਚ ਇਥੇ ਮੁਜ਼ੱਫਰਪੁਰ ਕੋਰਟ ਵਿੱਚ ਅੱਜ ਭਾਜਪਾ ਆਗੂ ਕਪਿਲ ਮਿਸ਼ਰਾ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਮਾਜ ਸੇਵੀ ਤੇ ਸਥਾਨਕ ਵਸਨੀਕ ਐੱਮ.ਰਾਜੂ ਨੱਈਅਰ ਵੱਲੋਂ ਦਾਇਰ ਕੇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਿਸ਼ਰਾ ਦੀਆਂ ਨਫ਼ਰਤੀ ਤਕਰੀਰਾਂ ਕਰਕੇ ਹੀ ਦਿੱਲੀ ਵਿੱਚ ਦੰਗੇ ਤੇ ਅੱਗਜ਼ਨੀ ਹੋਈ, ਜਿਸ ਵਿੱਚ 38 ਜਾਨਾਂ ਚਲੀਆਂ ਗਈਆਂ ਤੇ ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਕੇਸ ’ਤੇ ਸੁਣਵਾਈ ਹੁਣ ਹੋਲੀ ਦੇ ਤਿਉਹਾਰ ਮਗਰੋਂ 12 ਮਾਰਚ ਨੂੰ ਹੋਵੇਗੀ। 

Radio Mirchi