ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਨਾਲ ਸਾਂਝੀ ਕੀਤੀ ਤਸਵੀਰ, ਲਿਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਨਾਲ ਸਾਂਝੀ ਕੀਤੀ ਤਸਵੀਰ, ਲਿਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

ਜਲੰਧਰ  - ਪ੍ਰਸਿੱਧ ਅਦਾਕਾਰ ਕਪਿਲ ਸ਼ਰਮਾ ਨੇ ਆਪਣੀ ਧੀ ਅਨਾਇਰਾ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੀ ਧੀ ਅਨਾਇਰਾ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ । ਕਪਿਲ ਸ਼ਰਮਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਕ ਬਹੁਤ ਹੀ ਪਿਆਰਾ ਅਤੇ ਭਾਵੁਕ ਕੈਪਸ਼ਨ ਵੀ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਮੇਰੀ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਚੀਜ਼ਾਂ ਜੋ ਮੈਂ ਆਪਣੀ ਜ਼ਿੰਦਗੀ ‘ਚ ਹਾਸਲ ਕੀਤੀਆਂ ਨੇ ਉਨ੍ਹਾਂ ਵਿਚੋਂ ਪ੍ਰਮਾਤਮਾ ਵੱਲੋਂ ਬਖਸ਼ਿਆ ਗਿਆ ਬਿਹਤਰੀਨ ਤੋਹਫ਼ਾ ਹੈ ਮੇਰੀ ਧੀ ਅਨਾਇਰਾ’।
ਅਨਾਇਰਾ ਇਸ ਤਸਵੀਰ ‘ਚ ਬਹੁਤ ਹੀ ਕਿਊਟ ਦਿਖਾਈ ਦੇ ਰਹੀ ਹੈ । ਬੇਬੀ ਪਿੰਕ ਕਲਰ ਦੀ ਡਰੈੱਸ ਅਤੇ ਸਿਰ ‘ਤੇ ਸਕਾਰਫ ਨਾਲ ਉਹ ਬਿਲਕੁਲ ਰਬੜ ਦੇ ਬਾਵੇ ਵਾਂਗ ਸੋਹਣੀ ਲੱਗ ਰਹੀ ਹੈ । ਅਨਾਇਰਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਜ਼ੋਰਾ ਰੰਧਾਵਾ ਸਣੇ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟਸ ਕੀਤੇ ਹਨ ।
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਨਾਇਰਾ ਦਾ ਜਨਮ ਹੋਇਆ ਸੀ ਅਤੇ ਇਸ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ‘ਤੇ ਦਿੱਤੀ ਸੀ।

Radio Mirchi