ਕਮਲਾ ਹੈਰਿਸ ਸੈਨੇਟ ਤੋਂ ਅਸਤੀਫ਼ਾ ਦੇਣਗੇ
ਉਪ ਰਾਸ਼ਟਰਪਤੀ ਕਮਲਾ ਹੈਰਿਸ ਅਹੁਦੇ ਦੀ ਸਹੁੰ ਚੁੱਕਣ ਦੇ ਦੋ ਦਿਨ ਪਹਿਲਾਂ ਸੈਨੇਟ ਤੋਂ ਆਪਣਾ ਅਸਤੀਫ਼ਾ ਸੌਂਪਣਗੇ। ਉਨ੍ਹਾਂ ਦੇ ਨੇੜਲੇ ਸਾਥੀ ਨੇ ਕਿਹਾ ਕਿ ਹੈਰਿਸ ਦੇ ਬਾਕੀ ਰਹਿੰਦੇ ਦੋ ਸਾਲ ਦੇ ਵਕਫ਼ੇ ਲਈ ਡੈਮੋਕਰੈਟ ਅਲੈਕਸ ਪੈਡਿਲਾ ਜ਼ਿੰਮੇਵਾਰੀ ਨਿਭਾਉਣਗੇ। ਪੈਡਿਲਾ ਕੈਲੀਫੋਰਨੀਆ ਤੋਂ ਪਹਿਲੇ ਲਾਤੀਨੀ ਸੈਨੇਟਰ ਹੋਣਗੇ। ਹੈਰਿਸ ਵੱਲੋਂ ਸੈਨੇਟ ’ਚ ਵਿਦਾਇਗੀ ਭਾਸ਼ਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਸੈਨੇਟ ਨੇ ਮੰਗਲਵਾਰ ਨੂੰ ਮੁੜ ਜੁੜਨਾ ਹੈ। ਹੈਰਿਸ ਪਹਿਲੀ ਮਹਿਲਾ ਉਪ ਰਾਸ਼ਟਰਪਤੀ, ਪਹਿਲੀ ਅਸ਼ਵੇਤ ਮਹਿਲਾ ਅਤੇ ਪਹਿਲੀ ਦੱਖਣ ਏਸ਼ਿਆਈ ਮੂਲ ਦੀ ਮਹਿਲਾ ਹਨ ਜੋ ਅਹੁਦੇ ’ਤੇ ਬਿਰਾਜਮਾਨ ਹੋਣਗੇ।