ਕਰਮਜੀਤ ਅਨਮੋਲ ਦਾ ਨਵਾਂ ਗੀਤ ਮੱਲੋ ਮੱਲੀ ਹੋਇਆ ਰਿਲੀਜ਼
ਜਲੰਧਰ — ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਆਪਣੇ ਨਵੇਂ ਗੀਤ 'ਮੱਲੋ ਮੱਲੀ' ਨਾਲ ਦਰਸ਼ਕ ਦੇ ਸਨਮੁਖ ਹੋਏ ਹਨ। ਜੀ ਹਾਂ, ਹਾਲ ਹੀ 'ਚ ਕਰਮਜੀਤ ਅਨਮੋਲ ਦਾ ਨਵਾਂ ਗੀਤ 'ਮੱਲੋ ਮੱਲੀ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦੀਆਂ ਸੰਗੀਤਕ ਧੁਨਾਂ ਹੈਰੀ ਸ਼ਰਨ ਵਲੋਂ ਸਜਾਈਆਂ ਗਈਆਂ ਹਨ। ਇਸ ਗੀਤ ਹਰਜੋਤ ਸਿੰਘ, ਤਨਮਈ, ਬ੍ਰਾਈਰ ਰੋਜ ਨੇ ਫੀਚਰਿੰਗ ਕੀਤੀ ਹੈ। ਇਸ ਗੀਤ ਦੇ ਡਾਇਰੈਕਟਰ ਹਰਜੋਤ ਸਿੰਘ ਅਤੇ ਕੁਰਾਨ ਢਿੱਲੋਂ ਹਨ। ਕਰਮਜੀਤ ਅਨਮੋਲ ਦੇ ਇਸ ਗੀਤ ਨੂੰ 'ਫ਼ਿਲਮੀ ਲੋਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਕਰਮਜੀਤ ਅਨਮੋਲ ਦੇ ਗੀਤ 'ਮੱਲੋ ਮੱਲੀ' 'ਚ ਕੁੜੀ ਦੇ ਪਿਆਰ ਦੇ ਜ਼ਜਬਾਤਾਂ ਦੀ ਗੱਲ ਕੀਤੀ ਗਈ ਹੈ। ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਕਰਮਜੀਤ ਅਨਮੋਲ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਤੇ ਗੀਤਕਾਰ ਵੀ ਹਨ। ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਪੰਜਾਬੀ ਫ਼ਿਲਮ ਜਗਤ ਨੂੰ ਦੇ ਚੁੱਕੇ ਹਨ। ਫ਼ਿਲਮਾਂ 'ਚ ਉਨ੍ਹਾਂ ਵਲੋਂ ਨਿਭਾਏ ਕਿਰਦਾਰਾਂ ਨੂੰ ਹਮੇਸ਼ਾ ਹੀ ਸਰੋਤਿਆਂ ਨੇ ਖਿੜ੍ਹੇ ਮੱਥੇ ਪਰਵਾਨ ਕੀਤਾ ਹੈ।