ਕਰਾਚੀ ’ਚ ਪਾਕਿਸਤਾਨ ਦਾ ਯਾਤਰੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ
ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼(ਪੀਆਈਏ) ਦਾ ਯਾਤਰੀ ਜਹਾਜ਼ ਅੱਜ ਕਰਾਚੀ ਦੇ ਜਿਨਾਹ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਇਕ ਮਿੰਟ ਪਹਿਲਾਂ ਰਿਹਾਇਸ਼ੀ ਇਲਾਕੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਤਰਾਂ ਮੁਤਾਬਕ ਪੀਆਈਏ ਏਅਰਬਸ ਏ 320 ਲਾਹੌਰ ਤੋਂ ਕਰਾਚੀ ਲਈ ਆਇਆ ਸੀ ਤੇ ਉਤਰਨ ਤੋਂ ਪਹਿਲਾਂ ਹੀ ਮਾਡਲ ਟਾਊਨ ਕਲੋਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿੱਚ 91 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 85 ਇਕਾਨਮੀ ਤੇ 6 ਬਿਜਨਸ ਕਲਾਸ ਵਿੱਚ ਸਫਰ ਕਰ ਰਹੇ ਸਨ। ਇਨ੍ਹਾਂ ਤੋਂ ਇਲਾਵਾ ਸੱਤ ਮੈਂਬਰ ਅਮਲੇ ਦੇ ਸਨ।