ਕਰੋਨਾ: ਚੰਡੀਗੜ੍ਹ ਵਿੱਚ ਚਾਰ ਨਵੇਂ ਕੇਸ, ਪੀੜਤਾਂ ਦੀ ਗਿਣਤੀ 318
ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਿੱਚ ਪੀੜਤਾਂ ਦੀ ਕੁਲ ਗਿਣਤੀ 318 ਹੋ ਗਈ ਹੈ। ਹਾਲ ਦੀ ਘੜੀ 39 ਕੇਸ ਐਕਟਿਵ ਹਨ। ਨਵੇਂ ਕੇਸਾਂ ਵਿੱਚ ਦੜੀਆ ਵਾਸੀ ਸੀਆਈਐੱਸਐੱਫ ਕਾਂਸਟੇਬਲ ਦੀ ਪਤਨੀ, ਸੈਕਟਰ 41 ਦਾ 25 ਸਾਲਾ ਇਕ ਨੌਜਵਾਨ ਜੋ ਹਾਲ ਹੀ ਵਿੱਚ ਦਿੱਲੀ ਤੋਂ ਪਰਤਿਆ ਹੈ ਅਤੇ ਦੋ ਵਿਅਕਤੀ ਬਾਪੂ ਧਾਮ ਦੇ ਸ਼ਾਮਲ ਹਨ।