ਕਰੋਨਾ: ਫ਼ਰੀਦਕੋਟ ’ਚ 4 ਤੇ ਲੁਧਿਆਣਾ ’ਚ 6 ਨਵੇਂ ਕੇਸ

ਕਰੋਨਾ: ਫ਼ਰੀਦਕੋਟ ’ਚ 4 ਤੇ ਲੁਧਿਆਣਾ ’ਚ 6 ਨਵੇਂ ਕੇਸ

ਜਿਥੇ ਪੰਜਾਬ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ ਉਥੇ ਫ਼ਰੀਦਕੋਟ ਤੇ ਲੁਧਿਆਣਾ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਫਰੀਦਕੋਟ ਵਿੱਚ ਕਰੋਨਾ ਦੇ ਚਾਰ ਮਰੀਜ਼ ਆਏ ਹਨ। ਇਸ ਨਾਲ ਇਥੇ ਕਰੋਨਾ ਪੀੜਤਾਂ ਦੀ ਗਿਣਤੀ 60 ਹੋ ਗਈ ਹੈ। 45 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜ਼ਿਲ੍ਹੇ ਵਿੱਚ ਪੰਦਰਾਂ ਐਕਟਿਵ ਕੇਸ ਰਹਿ ਗਏ ਹਨ। ਲੁਧਿਆਣਾ ਵਿੱਚ ਕਰੋਨਾ ਵਾਇਰਸ ਦੇ 6 ਹੋਰ ਮਾਮਲੇ ਆਏ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚ 2 ਆਰਪੀਐਫ ਦੇ ਜਵਾਨ, 2 ਮਰੀਜ਼ ਲੁਧਿਆਣਾ ਦੀ ਰੇਲਵੇ ਕਲੋਨੀ ਦੇ ਰਹਿਣ ਵਾਲੇ ਰੇਲਵੇ ਦੇ ਮੁਲਾਜ਼ਮ ਹਨ। ਇੱਕ ਮਰੀਜ਼ ਕੁੰਦਨਪੁਰੀ ਦਾ ਹੈ ਜਦੋਂ ਕਿ ਇੱਕ ਮਰੀਜ਼ ਦੀ ਸ਼ਨਾਖ਼ਤ ਨਹੀਂ ਹੋਈ।

Radio Mirchi