ਕਰੋਨਾ: ‘ਧਿਆਨ ਭਟਕਾਓ, ਝੂਠ ਫੈਲਾਓ’ ਕੇਂਦਰ ਸਰਕਾਰ ਦੀ ਨੀਤੀ: ਰਾਹੁਲ

ਕਰੋਨਾ: ‘ਧਿਆਨ ਭਟਕਾਓ, ਝੂਠ ਫੈਲਾਓ’ ਕੇਂਦਰ ਸਰਕਾਰ ਦੀ ਨੀਤੀ: ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰੋਨਾ ਲਾਗ ਕਾਰਨ ਹੋਈਆਂ ਮੌਤਾਂ ਦੀ ਗਿਣਤੀ ’ਚ ਵਾਧਾ ਹੋਣ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਥਿਤ ਦੋਸ਼ ਲਾਇਆ ਕਿ ਧਿਆਨ ਭਟਾਕਾਉਣਾ, ਝੂਠ ਫੈਲਾਉਣਾ ਅਤੇ ਤੱਥਾਂ ਨੂੰ ਲੁਕਾਉਣਾ ਇਸ ਸਰਕਾਰ ਦੀ ਨੀਤੀ ਹੈ। ਉਸ ਨੇ ਟਵੀਟ ਕੀਤਾ, ‘ਟੀਕੇ ਘਟ ਰਹੇ ਹਨ ਅਤੇ ਕੋਵਿਡ ਕਾਰਨ ਮੌਤਾਂ ਵਧ ਰਹੀਆਂ ਹਨ। ਕੇਂਦਰ ਸਰਕਾਰ ਦੀ ਨੀਤੀ-‘ਧਿਆਨ ਹਟਾਓ, ਝੂਠ ਫੈਲਾਓ, ਰੌਲਾ ਪਾ ਕੇ ਤੱਥਾਂ ਨੂੰ ਲੁਕਾਓ।’ ਕਾਂਗਰਸ ਨੇਤਾ ਨੇ ਇਹ ਦੋਸ਼ ਉਦੋਂ ਲਾਇਆ ਹੈ ਜਦੋਂ ਭਾਜਪਾ ਨੇ ਮੰਗਲਵਾਰ ਨੂੰ ਇੱਕ ‘ਟੂਲਕਿਟ’ ਦਾ ਹਵਾਲਾ ਦਿੰਦੇ ਹੋਏ ਕਥਿਤ ਦਾਅਵਾ ਕੀਤਾ ਸੀ ਕਿ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

Radio Mirchi