ਕਸ਼ਮੀਰ ਵਾਦੀ ’ਚ ਸੈਲਾਨੀਆਂ ਲਈ ਸੁਰੱਖਿਆ ਐਡਵਾਈਜ਼ਰੀ ਖ਼ਤਮ ਕਰਨ ਦੀ ਹਦਾਇਤ
ਸ੍ਰੀਨਗਰ-ਜੰਮੂ ਤੇ ਕਸ਼ਮੀਰ ਦੇ ਰਾਜਪਾਲ ਸਤਿਆ ਪਾਲ ਮਲਿਕ ਨੇ ਸੈਲਾਨੀਆਂ ਨੂੰ ਵਾਦੀ ਛੱਡਣ ਸਬੰਧੀ ਦੋ ਮਹੀਨੇ ਪੁਰਾਣੀ ਐਡਵਾਈਜ਼ਰੀ ਵਾਪਸ ਲੈਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਕ ਅਧਿਕਾਰਤ ਤਰਜਮਾਨ ਨੇ ਕਿਹਾ, ‘ਰਾਜਪਾਲ ਨੇ ਗ੍ਰਹਿ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ, ਜਿਸ ਵਿੱਚ ਸੈਲਾਨੀਆਂ ਨੂੰ ਫੌਰੀ ਵਾਦੀ ਛੱਡਣ ਲਈ ਆਖਿਆ ਗਿਆ ਸੀ, ਨੂੰ ਖ਼ਤਮ ਕਰਨ ਦੀ ਹਦਾਇਤ ਕੀਤੀ ਹੈ। ਨਵੇਂ ਹੁਕਮ 10 ਅਕਤੂਬਰ ਤੋਂ ਅਮਲ ਵਿੱਚ ਆਉਣਗੇ।’ ਚੇਤੇ ਰਹੇ ਕਿ ਸੂਬਾਈ ਪ੍ਰਸ਼ਾਸਨ ਨੇ 2 ਅਗਸਤ ਨੂੰ ਸੁਰੱਖਿਆ ਐਡਵਾਈਜ਼ਰੀ ਜਾਰੀ ਕਰਦਿਆਂ ਅਮਰਨਾਥ ਯਾਤਰੀਆਂ ਤੇ ਹੋਰਨਾਂ ਸੈਲਾਨੀਆਂ ਨੂੰ ਵਾਦੀ ਵਿੱਚ ਦਹਿਸ਼ਤੀ ਹਮਲੇ ਦਾ ਹਵਾਲਾ ਦਿੰਦਿਆਂ ਵਾਦੀ ਛੱਡਣ ਲਈ ਕਿਹਾ ਸੀ।