ਕਾਕਰਾਪਾਰ ਪਰਮਾਣੂ ਊਰਜਾ ਪਲਾਂਟ ਬਿਜਲੀ ਪੈਦਾ ਕਰਨ ਲਈ ਤਿਆਰ

ਕਾਕਰਾਪਾਰ ਪਰਮਾਣੂ ਊਰਜਾ ਪਲਾਂਟ ਬਿਜਲੀ ਪੈਦਾ ਕਰਨ ਲਈ ਤਿਆਰ

ਕਾਕਰਾਪਾਰ ਪਰਮਾਣੂ ਊਰਜਾ ਪਲਾਂਟ-3 ਚਾਲੂ ਹਾਲਤ ’ਚ ਪੁੱਜਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸੀ ਪਰਮਾਣੂ ਪਲਾਂਟ ‘ਮੇਕ ਇਨ ਇੰਡੀਆ’ ਮੁਹਿੰਮ ਦੀ ਗੌਰਵਮਈ ਮਿਸਾਲ ਹੈ। ਗੁਜਰਾਤ ਸਥਿਤ 700 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਊਰਜਾ ਪਲਾਂਟ ਦੇ ਆਮ ਚੱਲਣ ਦੀ ਹਾਲਤ ’ਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਪਲਾਂਟ ਊਰਜਾ ਉਤਪਾਦਨ ਲਈ ਹੁਣ ਬਿਲਕੁਲ ਤਿਆਰ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ,‘‘ਕਾਕਰਾਪਾਰ ਪਰਮਾਣੂ ਊਰਜਾ ਪਲਾਂਟ-3 ਦੇ ਚਾਲੂ ਹਾਲਤ ’ਚ ਆਉਣ ਲਈ ਸਾਡੇ ਪਰਮਾਣੂ ਵਿਗਿਆਨੀਆਂ ਨੂੰ ਵਧਾਈਆਂ। ਦੇਸ਼ ’ਚ ਡਿਜ਼ਾਈਨ ਕੀਤਾ ਗਿਆ 700 ਮੈਗਾਵਾਟ ਦਾ ਇਹ ਪਲਾਂਟ ‘ਮੇਕ ਇਨ ਇੰਡੀਆ’ ਦੀ ਗੌਰਵਮਈ ਮਿਸਾਲ ਹੈ।’’ ਉਨ੍ਹਾਂ ਕਿਹਾ ਕਿ ਇਹ ਅਣਗਿਣਤ ਸੰਭਾਵੀ ਪ੍ਰਾਪਤੀਆਂ ’ਚ ਯਕੀਨੀ ਤੌਰ ’ਤੇ ਮੋਹਰੀ ਭੂਮਿਕਾ ਨਿਭਾਏਗਾ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਪਰਮਾਣੂ ਇਤਿਹਾਸ ’ਚ ਵੱਡਾ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ‘ਨਵਾਂ ਭਾਰਤ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੀ ਸੋਚ ਨੂੰ ਸੱਚ ਸਾਬਿਤ ਕਰਨ ਦੀ ਦਿਸ਼ਾ ’ਚ ਅੱਗੇ ਵੱਧ ਰਿਹਾ ਹੈ। 

Radio Mirchi