ਕਿਊਬਿਕ ਚ ਕੋਰੋਨਾ ਵਾਇਰਸ ਦੇ 171 ਨਵੇਂ ਮਾਮਲੇ ਹੋਏ ਦਰਜ
ਮਾਂਟਰੀਅਲ- ਕਿਊਬਿਕ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 171 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 58,414 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇੱਥੇ ਮਰਨ ਵਾਲਿਆਂ ਦੀ ਗਿਣਤੀ 5,666 ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ 7 ਜੂਨ ਨੂੰ ਵੀ ਇੱਥੇ ਕੋਰੋਨਾ ਦੇ 171 ਮਾਮਲੇ ਦਰਜ ਹੋਏ ਸਨ। ਹਾਲਾਂਕਿ 20 ਜੁਲਾਈ ਨੂੰ ਇੱਥੇ ਕੋਰੋਨਾ ਦੇ 180 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਹਸਪਤਾਲਾਂ ਵਿਚ ਜੇਰੇ ਇਲਾਜ ਲਈ ਬਹੁਤ ਘੱਟ ਲੋਕ ਭਰਤੀ ਹਨ। ਆਈ. ਸੀ. ਯੂ. ਵਿਚ 12 ਲੋਕ ਭਰਤੀ ਹਨ।
ਕਿਊਬਿਕ ਵਿਚ 50,713 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇੱਥੇ 40 ਸਾਲਾ ਉਮਰ ਦੇ ਵਧੇਰੇ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ। ਕਿਊਬਿਕ ਵਿਚ ਸਾਹਮਣੇ ਆਏ ਮਾਮਲਿਆਂ ਵਿਚੋਂ 15 ਫੀਸਦੀ ਇਸੇ ਉਮਰ ਦੇ ਹਨ। 50 ਸਾਲਾ ਉਮਰ ਵਰਗ ਦੇ 14.3 ਫੀਸਦੀ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਪਾਬੰਦੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ ਪਰ ਲੋਕਾਂ ਨੂੰ ਸਮਾਜਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।