ਕਿਸਾਨ ਧਰਨੇ ਨੂੰ ਸ਼ਹੀਨ ਬਾਗ ਨਾਲ ਜੋੜ ਮੁੜ ਕਸੂਤੀ ਫਸੀ ਕੰਗਨਾ, ਹੁਣ ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ

ਕਿਸਾਨ ਧਰਨੇ ਨੂੰ ਸ਼ਹੀਨ ਬਾਗ ਨਾਲ ਜੋੜ ਮੁੜ ਕਸੂਤੀ ਫਸੀ ਕੰਗਨਾ, ਹੁਣ ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ

ਮੁੰਬਈ  — ਸੋਸ਼ਲ ਮੀਡੀਆ 'ਤੇ ਹਰ ਮੁੱਦੇ 'ਤੇ ਆਪਣੀ ਰਾਏ ਬੇਬਾਕੀ ਨਾਲ ਰੱਖਣ ਵਾਲੀ ਕੰਗਨਾ ਰਣੌਤ ਕਿਸਾਨ ਅੰਦੋਲਨ 'ਤੇ ਆਪਣੇ ਬੇਤੁਕੇ ਬਿਆਨ ਨੂੰ ਲੈ ਕੇ ਹਰ ਪਾਸੇ ਟਰੋਲ ਹੋ ਰਹੀ ਹੈ। ਕੰਗਨਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਭਾਈਚਾਰਾ ਵੀ ਆਪੇ ਤੋਂ ਬਾਹਰ ਹੋ ਗਿਆ। ਐਮੀ ਵਿਰਕ, ਹਿਮਾਂਸ਼ੀ ਖੁਰਾਣਾ, ਸਰਗੁਣ ਮਹਿਤਾ ਸਮੇਤ ਅਨੇਕਾਂ ਹੀ ਕਲਾਕਾਰ ਕੰਗਨਾ ਦੇ ਬਿਆਨ ਦਾ ਵਿਰੋਧ ਕਰ ਰਹੇ ਹਨ।
ਇਸ ਸਮੇਂ ਦੇਸ਼ 'ਚ ਕੋਰੋਨਾ ਆਫ਼ਤ ਦੌਰਾਨ ਖ਼ੇਤੀ ਕਾਨੂੰਨੀ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨਾਂ ਨਾਲ ਗਤੀਰੋਧ ਸਮਾਪਤ ਕਰਨ ਲਈ ਸਰਕਾਰ ਤੇ ਕਿਸਾਨ ਨੇਤਾਵਾਂ 'ਚ ਵਿਗਿਆਨ ਭਵਨ 'ਚ ਬੈਠਕ ਵੀ ਹੋਈ। ਇਸੇ ਦੌਰਾਨ ਕੰਗਨਾ ਨੇ ਇਸ ਮਾਮਲੇ 'ਚ ਆਪਣੀ ਗੱਲ ਰੱਖਦਿਆਂ ਇਕ ਟਵੀਟ ਕੀਤਾ, ਜਿਸ 'ਚ ਉਸ ਨੇ ਲਿਖਿਆ, 'ਸ਼ਰਮਨਾਕ ਕਿਸਾਨ ਦੇ ਨਾਂ 'ਤੇ ਹਰ ਕੋਈ ਆਪਣੀਆਂ ਰੋਟੀਆਂ ਸੇਕ ਰਿਹਾ ਹੈ। ਉਮੀਦ ਹੈ ਕਿ ਸਰਕਾਰ ਕਿਸੇ ਐਂਟੀ ਨੈਸ਼ਨਲ ਅਲੀਮੇਂਟ ਨੂੰ ਇਸ ਮੌਕੇ ਦਾ ਫਾਇਦਾ ਨਹੀਂ ਉਠਾਉਣ ਦੇਵੇਗੀ ਅਤੇ ਟੁਕੜੇ ਗੈਂਗ ਨੂੰ ਦੂਸਰਾ ਸ਼ਾਹੀਨ ਬਾਗ ਨਾ ਬਣਨ ਦੇਵੇ।'
ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ
ਕੰਗਨਾ ਦੇ ਇਸੇ ਟਵੀਟ 'ਤੇ ਕਈ ਸਿਤਾਰਿਆਂ ਨੇ ਇਤਰਾਜ ਜਤਾਇਆ। ਟੀ. ਵੀ. ਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਕੰਗਨਾ ਦੇ ਇਸ ਟਵੀਟ 'ਤੇ ਜਵਾਬ ਦਿੰਦੇ ਹੋਏ ਕਿਹਾ, 'ਜਿਵੇਂ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਤ ਹੈ, ਇੰਨ੍ਹਾਂ ਨੂੰ ਵੀ ਹੈ। ਸਿਰਫ਼ ਫਰਕ ਇਹ ਹੈ ਕਿ ਤੁਸੀਂ ਬਿਨਾਂ ਗੱਲ ਤੇ ਮਕਸਦ ਤੋਂ ਬੋਲਦੀ ਹੈ ਅਤੇ ਇਹ ਆਪਣੇ ਹੱਕ ਲਈ ਲੜ ਰਹੇ ਹਨ।'

Radio Mirchi