ਕਿਸਾਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਦੂਰ, PM ਮੋਦੀ ਨੇ ਸ਼ੁਰੂ ਕੀਤੀ ਇਹ ਸਹੂਲਤ

ਕਿਸਾਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਦੂਰ, PM ਮੋਦੀ ਨੇ ਸ਼ੁਰੂ ਕੀਤੀ ਇਹ ਸਹੂਲਤ

ਨਵੀਂ ਦਿੱਲੀ  : ਦੇਸ਼ ਵਿਚ ਖ਼ੇਤੀਬਾੜੀ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਨੂੰ ਬੜਾਵਾ ਦੇਣ ਅਤੇ ਸਸਤਾ ਕਰਜ਼ ਮੁਹੱਈਆ ਕਰਾਉਣ ਲਈ ਪੀ.ਐਮ. ਨਰਿੰਦਰ ਮੋਦੀ ਨੇ ਅੱਜ 'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤਪੋਸ਼ਣ ਸੁਵਿਧਾ ਨੂੰ ਲਾਂਚ ਕੀਤਾ ਹੈ। ਇਹ ਫੰਡ ਫ਼ਸਲਾਂ ਦੀ 'ਕਟਾਈ ਦੇ ਬਾਅਦ ਫਸਲ ਪ੍ਰਬੰਧਨ ਬੁਨਿਆਦੀ ਢਾਂਚਾ' ਅਤੇ 'ਸਮੁਦਾਇਕ ਖੇਤੀਬਾੜੀ ਸੰਪਤੀਆਂ' ਦੇ ਸਿਰਜਣ ਨੂੰ ਬੜਾਵਾ ਦੇਣ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨਾਂ ਨੂੰ ਸੰਬੋਧਿਤ ਕੀਤਾ। ਇਸ ਵਿਚ ਦੇਸ਼ਭਰ ਦੇ ਕਿਸਾਨ, ਸਹਿਕਾਰੀ ਕਮੇਟੀਆਂ ਅਤੇ ਨਾਗਰਿਕ ਜੁੜੇ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਸਨ। ਮੰਤਰੀ ਮੰਡਲ ਨੇ 1 ਲੱਖ ਕਰੋੜ ਰੁਪਏ ਦੇ 'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ਤਹਿਤ ਵਿੱਤਪੋਸ਼ਣ ਸੁਵਿਧਾ ਲਈ ਕੇਂਦਰੀ ਖੇਤਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੋਦੀ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਅੱਜ ਸਮੱਸਿਆ ਖੇਤੀਬਾੜੀ ਉਤਪਾਦਨ ਨੂੰ ਲੈ ਕੇ ਨਹੀਂ, ਸਗੋਂ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਇਸ ਫੰਡ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ। ਇਹ ਫੰਡ 'ਕਟਾਈ ਦੇ ਬਾਅਦ ਫਸਲ ਪ੍ਰਬੰਧਨ ਬੁਨਿਆਦੀ ਢਾਂਚਾ ਅਤੇ 'ਸਮੁਦਾਇਕ ਖੇਤੀਬਾੜੀ ਸੰਪਤੀਆਂ' ਜਿਵੇਂ ਕਿ ਕੋਲਡ ਸਟੋਰੇਜ, ਭੰਡਾਰ ਘਰ, ਪ੍ਰੋਸੈਸਿੰਗ ਇਕਾਈਆਂ ਆਦਿ ਦੇ ਸਿਰਜਣ ਨੂੰ ਉਤਪ੍ਰੇਰਿਤ ਕਰੇਗਾ।
ਸਰਕਾਰ ਦਾ ਮੰਨਣਾ ਹੈ ਕਿ ਇਹ ਸੰਪਤੀਆਂ ਕਿਸਾਨਾਂ ਨੂੰ ਆਪਣੀ ਉਪਜ ਦਾ ਜ਼ਿਆਦਾ ਮੁੱਲ ਪ੍ਰਾਪਤ ਕਰਣ ਵਿਚ ਸਮਰਥਾ ਕਰਨਗੀਆਂ। ਦਰਅਸਲ ਇਨ੍ਹਾਂ ਸੰਪਤੀਆਂ ਦੀ ਬਦੌਲਤ ਕਿਸਾਨ ਆਪਣੀ ਉਪਜ ਦਾ ਭੰਡਾਰਣ ਕਰਣ ਅਤੇ ਉੱਚੇ ਮੁੱਲਾਂ 'ਤੇ ਵਿਕਰੀ ਕਰਣ, ਬਰਬਾਦੀ ਨੂੰ ਘੱਟ ਕਰਣ, ਅਤੇ ਪ੍ਰੋਸੈਸਿੰਗ ਅਤੇ ਮੁੱਲ ਵਿਚ ਵਾਧਾ ਕਰਣ ਵਿਚ ਸਮਰਥ ਹੋ ਸਕਣਗੇ। ਕਈ ਕਰਜਾ ਦੇਣ ਵਾਲੀਆਂ ਸੰਸਥਾਨਾਂ ਨਾਲ ਸਾਂਝੇਦਾਰੀ ਵਿਚ ਵਿੱਤਪੋਸ਼ਣ ਸੁਵਿਧਾ ਤਹਿਤ 1 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਜਾਣਗੇ। ਜਨਤਕ ਖ਼ੇਤਰ ਦੇ 12 ਬੈਂਕਾਂ ਵਿਚੋਂ 11 ਬੈਂਕਾਂ ਨੇ ਪਹਿਲਾਂ ਹੀ ਖੇਤੀਬਾੜੀ ਸਹਿਯੋਗ ਅਤੇ ਕਿਸਾਨ ਕਲਿਆਣ ਵਿਭਾਗ ਨਾਲ ਸਹਿਮਤੀ ਪੱਤਰਾਂ (ਐਮ.ਓ.ਯੂ) 'ਤੇ ਦਸਤਖ਼ਤ ਕਰ ਦਿੱਤੇ ਹਨ।

Radio Mirchi