ਕਿਸਾਨਾਂ ਦੇ ਹੱਕ ਚ ਆਏ ਪਹਿਲਵਾਨ ਬਜਰੰਗ ਪੂਨੀਆ ਅਤੇ ਬਬੀਤਾ ਫੋਗਾਟ ਸਮੇਤ ਇਹ ਦਿੱਗਜ ਖਿਡਾਰੀ

ਕਿਸਾਨਾਂ ਦੇ ਹੱਕ ਚ ਆਏ ਪਹਿਲਵਾਨ ਬਜਰੰਗ ਪੂਨੀਆ ਅਤੇ ਬਬੀਤਾ ਫੋਗਾਟ ਸਮੇਤ ਇਹ ਦਿੱਗਜ ਖਿਡਾਰੀ

ਨਵੀਂ ਦਿੱਲੀ : ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦਾ ਪੰਜਾਬ ਅਤੇ ਹਰਿਆਣਾ ਦੇ ਕਈ ਖਿਡਾਰੀਆਂ ਨੇ ਸਮਰਥਨ ਕੀਤਾ ਅਤੇ ਅਪੀਲ ਕੀਤੀ ਕਿ ਕਿਸਾਨ ਕੇਂਦਰ ਸਰਕਾਰ ਨਾਲ ਮਿਲ ਕੇ ਸਮੱਸਿਆ ਦਾ ਹੱਲ ਕੱਢਣ। ਹਰਿਆਣਾ ਦੇ ਰਹਿਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, 'ਸਾਰਿਆਂ ਦਾ ਢਿੱਡ ਭਰਨ ਵਾਲਾ ਅਨਦਾਤਾ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਸਾਰੇ ਉਨ੍ਹਾਂ ਦਾ ਸਾਥ ਦਿਓ, ਉਨ੍ਹਾਂ ਦੀ ਆਵਾਜ਼ ਬਣੋ। ਰਾਜਨੀਤੀ ਬਾਅਦ ਵਿਚ ਕਰ ਲੈਣਾ। ਕਿਸਾਨ ਦੇ ਪੁੱਤਰ ਹਾਂ ਕਿਸਾਨ ਦੇ ਘਰ ਵਿਚ ਜਨਮ ਲਿਆ ਹੈ। ਅਜੇ ਜਮੀਰ ਜਿੰਦਾ ਹੈ ਸਾਡਾ। ਜੈ ਕਿਸਾਨ।'
ਉਥੇ ਹੀ ਓਲੰਪਿਕ ਤਮਗਾ ਜੇਤੂ ਮੁੱਕੇਬਾਜ ਵਿਜੇਂਦਰ ਸਿੰਘ ਨੇ ਲਿਖਿਆ, 'ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ।' ਉਨ੍ਹਾਂ ਨੇ ਹੈਸ਼ਟੈਗ ਨਾਲ ਲਿਖਿਆ, 'ਕਿਸਾਨਾਂ ਲਈ ਆਵਾਜ ਚੁੱਕੋ।'
ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਲਿਖਿਆ, 'ਪੰਜਾਬੀ ਨੌਜਵਾਨ ਦਿੱਲੀ ਬਾਰਡਰ 'ਤੇ ਸੜਕ ਸਾਫ਼ ਕਰਦੇ ਹੋਏ। ਅਸੀਂ ਨਹੀਂ ਚਾਹੁੰਦੇ ਕਿ ਹਰਿਆਣਾ ਅਤੇ ਦਿੱਲੀ ਦੇ ਲੋਕ ਇਹ ਕਹਿਣ ਕਿ ਪੰਜਾਬੀ ਆਏ ਅਤੇ ਸਭ ਖ਼ਰਾਬ ਕਰਕੇ ਚਲੇ ਗਏ।'
ਪਹਿਲਵਾਨ ਬਬੀਤਾ ਫੋਗਾਟ ਨੇ ਟਵੀਟ ਕੀਤਾ, 'ਨਰਿੰਦਰ ਮੋਦੀ ਜਦੋਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਬੈਠੇ ਹਨ, ਉਦੋਂ ਤੱਕ ਕਿਸਾਨਾਂ ਨੂੰ ਚਿੰਤਾ ਕਰਣ ਦੀ ਜ਼ਰੂਰਤ ਨਹੀਂ ਹੈ। ਫਿਰ ਵੀ ਕਿਸਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਕੋਈ ਗੱਲ ਰਹਿ ਗਈ ਹੈ ਤਾਂ ਕਿਸਾਨਾਂ ਨੂੰ ਸਰਕਾਰ ਨਾਲ ਮਿਲ ਕੇ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ।'
ਓਲੰਪਿਕ ਤਮਗਾ ਜੇਤੂ ਸਾਬਕਾ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ, 'ਕ੍ਰਿਪਾ ਸਾਰੇ ਕਿਸਾਨ ਭਰਾ ਸਹਿਯੋਗ ਕਰਨ। ਰਾਜ ਅਤੇ ਕੇਂਦਰ ਸਰਕਾਰ ਹਰ ਜਾਇਜ਼ ਮੁੱਦਿਆਂ ਦਾ ਹੱਲ ਕਰੇਗੀ।'
ਦੱਸਣਯੋਗ ਹੈ ਕਿ ਦਿੱਲੀ ਹਰਿਆਣਾ ਬਾਰਡਰ 'ਤੇ ਕਿਸਾਨ ਨਵੇਂ ਖੇਡੀ ਬਿੱਲਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਯਾਨੀ ਮੰਗਲਵਾਰ ਨੂੰ ਇਸ ਅੰਦੋਲਨ ਨੂੰ 6 ਦਿਨ ਹੋ ਗਏ ਹਨ। ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਰਾਸ਼ਟਰੀ ਰਾਜਧਾਨੀ ਵਿਚ 5 ਐਂਟਰੀ ਪੁਆਇੰਟਸ ਨੂੰ ਬਲਾਕ ਕਰਨ ਦੀ ਧਮੀਕੀ ਦਿੱਤੀ ਹੈ। ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਗੱਲਬਾਤ ਦੇ ਪ੍ਰਸਤਾਵ ਤੋਂ ਖ਼ੁਸ਼ ਨਹੀਂ ਹਨ।

Radio Mirchi