ਕੁੱਝ ਹਫਤਿਆਂ ਵਿਚ ਲਵਾਂਗੇ ਟਿਕਟਾਕ ਤੇ ਪਾਬੰਦੀ ਦਾ ਫੈਸਲਾ : ਵ੍ਹਾਈਟ ਹਾਊਸ
ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਟਿਕਟਾਕ ਸਣੇ ਚੀਨੀ ਮੋਬਾਇਲ ਐਪਸ 'ਤੇ ਕੋਈ ਫੈਸਲਾ ਮਹੀਨਿਆਂ ਵਿਚ ਨਹੀਂ ਬਲਕਿ ਕੁਝ ਹਫਤਿਆਂ ਦੇ ਅੰਦਰ ਕੀਤਾ ਜਾ ਸਕਦਾ ਹੈ। ਵ੍ਹਾਈਟ ਹਾਊਸ ਦੇ ਚੀਫ ਆਫ ਮਾਰਕ ਮੀਡੋਜ ਨੇ ਅਟਲਾਂਟਾ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਏਅਰ ਫੋਰਸ ਵਨ ਜਹਾਜ਼ ਤੋਂ ਉਡਾਣ ਭਰਦੇ ਸਮੇਂ ਪੱਤਰਕਾਰਾਂ ਨੂੰ ਕਿਹਾ,"ਮੈਨੂੰ ਨਹੀਂ ਲੱਗਦਾ ਹੈ ਕਿ ਕਾਰਵਾਈ ਲਈ ਖੁਦ ਤੋਂ ਕੋਈ ਸਮਾਂ ਸੀਮਾ ਤੈਅ ਕੀਤੀ ਗਈ ਪਰ ਮੈਨੂੰ ਲੱਗਦਾ ਹੈ ਕਿ ਇਹ ਕੁਝ ਹਫਤਿਆਂ ਵਿਚ ਹੋਵੇਗਾ ਨਾ ਕਿ ਮਹੀਨਿਆਂ ਵਿਚ।"
ਮੀਡੋਜ ਨੇ ਕਿਹਾ ਕਿ ਕਈ ਪ੍ਰਸ਼ਾਸਨਕ ਅਧਿਕਾਰੀ ਹਨ ਜੋ ਰਾਸ਼ਟਰੀ ਸੁਰੱਖਿਆ ਦੇ ਖਤਰੇ 'ਤੇ ਵਿਚਾਰ ਕਰ ਰਹੇ ਹਨ ਕਿਉਂਕਿ ਇਹ ਟਿਕਟਾਕ, ਵੀਚੈਟ ਅਤੇ ਹੋਰ ਐਪਸ ਨਾਲ ਜੁੜਿਆ ਹੈ, ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਖਾਸ ਤੌਰ 'ਤੇ ਇਹ ਇਕ ਵਿਦੇਸ਼ੀ ਦੁਸ਼ਮਣ ਵਲੋਂ ਅਮਰੀਕੀ ਨਾਗਰਿਕਾਂ ਦੀ ਸੂਚਨਾ ਇਕੱਠੀ ਕਰਨ ਨਾਲ ਜੁੜਿਆ ਹੈ। ਅਮਰੀਕਾ ਵਿਚ ਟਿਕਟਾਕ 'ਤੇ ਪਾਬੰਦੀ ਲੱਗਣ ਦੇ ਕਦਮ ਨੇ ਭਾਰਤ ਵਿਚ ਪਿਛਲੇ ਮਹੀਨੇ ਇਸ ਸਬੰਧੀ ਲਏ ਫੈਸਲੇ ਦੇ ਬਾਅਦ ਸਪੀਡ ਫੜ ਲਈ ਹੈ।