ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਥਾਈ ਤੌਰ ’ਤੇ ਬੰਦ ਟਵਿੱਟਰ ਖਾਤਾ ਮੁੜ ਚਾਲੂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਥਾਈ ਤੌਰ ’ਤੇ ਬੰਦ ਟਵਿੱਟਰ ਖਾਤਾ ਮੁੜ ਚਾਲੂ

ਟਵਿੱਟਰ ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਤਾ ‘ਚੌਕਸੀ ਨਾ ਵਰਤਣ ਦੀ ਭੁੱਲ’ ਦੇ ਚਲਦਿਆਂ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਫੈਸਲੇ ਨੂੰ ਫੌਰੀ ਵਾਪਸ ਲੈ ਲਿਆ ਗਿਆ ਹੈ। ਟਵਿੱਟਰ ਦੇ ਬੁਲਾਰੇ ਨੇ ਇਕ ਬਿਆਨ ਵਿੱਚ ਦੱਸਿਆ ਕਿ ਕੇਂਦਰੀ ਮੰਤਰੀ ਦਾ ਟਵਿੱਟਰ ਖਾਤਾ ਹੁਣ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ। ਟਵਿੱਟਰ ਨੇ ‘ਇਕ ਕਾਪੀਰਾਈਟ ਧਾਰਕ ਦੀ ਰਿਪੋਰਟ’ ’ਤੇ ਵੀਰਵਾਰ ਨੂੰ ਸ਼ਾਹ ਦੇ ਟਵਿੱਟਰ ਖਾਤੇ ਦੀ ਡਿਸਪਲੇ ਤਸਵੀਰ ਨੂੰ ਹਟਾ ਦਿੱਤਾ ਸੀ, ਜਿਸ ਮਗਰੋਂ ਸ਼ਾਹ ਦੀ ਤਸਵੀਰ ’ਤੇ ਕਲਿੱਕ ਕਰਨ ’ਤੇ ਖਾਲੀ ਸਫ਼ਾ ਨਜ਼ਰ ਆਊਂਦਾ ਸੀ, ਜਿਸ ’ਤੇ ਸੁਨੇਹਾ ਲਿਖਿਆ ਸੀ ‘ਮੀਡੀਆ ਨੌਟ ਡਿਸਪਲੇਡ’। ਬੁਲਾਰੇ ਨੇ ਕਿਹਾ ਕਿ ‘ਚੌਕਸੀ ਨਾ ਵਰਤਣ ਦੀ ਭੁੱਲ ਕਰਕੇ ਅਸੀਂ ਆਲਮੀ ਕਾਪੀਰਾਈਟ ਨੀਤੀਆਂ ਤਹਿਤ ਇਸ ਖਾਤੇ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਸੀ। ਇਸ ਫੈਸਲੇ ਨੂੰ ਫੌਰੀ ਵਾਪਸ ਲੈ ਲਿਆ ਗਿਆ ਹੈ ਤੇ ਹੁਣ ਖਾਤਾ ਪੂਰੀ ਤਰ੍ਹਾਂ ਚਾਲੂ ਹੈ। 

Radio Mirchi