ਕੈਂਸਰ ਨਾਲ ਜੂਝ ਰਹੇ ਸੰਜੇ ਦੱਤ ਨੂੰ ਮਿਲਣ ਪਹੁੰਚੇ ਆਲੀਆ ਭੱਟ ਤੇ ਰਣਬੀਰ ਕਪੂਰ
ਮੁੰਬਈ — ਬਾਲੁਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਆਖ਼ਰੀ ਸਟੇਜ ਦਾ ਕੈਂਸਰ ਹੈ। ਜਦੋਂ ਤੋਂ ਇਸ ਖ਼ਬਰ ਦਾ ਖ਼ੁਲਾਸਾ ਹੋਇਆ ਹੈ ਉਦੋਂ ਤੋਂ ਹੀ ਸੰਜੇ ਦੱਤ ਦੇ ਘਰ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਸੈਲੀਬ੍ਰੇਟੀਜ਼ ਪਹੁੰਚ ਰਹੇ ਹਨ। ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਵੀ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਰਣਬੀਰ ਕਪੂਰ ਤੇ ਆਲੀਆ ਭੱਟ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਰਣਬੀਰ ਕਪੂਰ ਕਾਰ ਡਰਾਈਵ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਇਕ ਤਸਵੀਰ 'ਚ ਉਹ ਦੋਵੇਂ ਸੰਜੇ ਦੱਤ ਦੇ ਘਰ ਤੋਂ ਬਾਹਰ ਆ ਰਹੇ ਹਨ। ਇਸ ਦੌਰਾਨ ਰਣਬੀਰ ਕਪੂਰ ਨੀਲੀ ਜੀਨ ਤੇ ਜੈਕੇਟ 'ਚ ਨਜ਼ਰ ਆਏ ਅਤੇ ਆਲੀਆ ਭੱਟ ਨੇ ਗ੍ਰੇ ਰੰਗ ਦੀ ਟੀ-ਸ਼ਰਟ 'ਚ ਦਿਸੀ।
ਦੱਸ ਦਈਏ ਕਿ ਫਿਲਮਫੇਅਰ ਤੇ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ 'ਚ ਕੈਂਸਰ ਦੀ ਸੀਰੀਅਸ ਸਟੇਜ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ। ਇਸ ਰਿਪੋਰਟ 'ਚ ਲੀਲਾਵਤੀ ਦੇ ਇੱਕ ਸੋਰਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੰਜੇ ਦੱਤ ਨੂੰ ਸਟੇਜ 4 ਦਾ ਕੈਂਸਰ ਹੈ। ਇਹ ਕੈਂਸਰ ਦੀ ਬੇਹੱਦ ਸੀਰੀਅਸ ਸਟੇਜ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਉਹ ਹਸਪਤਾਲ 'ਚ ਦਾਖ਼ਲ ਹੋਏ ਸਨ ਤਾਂ ਉਨ੍ਹਾਂ ਦਾ ਆਕਸੀਜਨ ਲੈਵਲ 90-92 % ਤੱਕ ਉੱਤੇ-ਹੇਠਾਂ ਹੋ ਰਿਹਾ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਜੇ ਦੱਤ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਹੀ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਾਹ ਲੈਣ 'ਚ ਮੁਸ਼ਕਿਲ ਆਉਣ ਕਾਰਨ ਪਰਿਵਾਰ ਨੂੰ ਸ਼ੱਕ ਸੀ ਕਿ ਉਨ੍ਹਾਂ ਨੂੰ ਕਿਤੇ ਕੋਰੋਨਾ ਤਾਂ ਨਹੀਂ ਹੋ ਗਿਆ ਪਰ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ।