ਕੈਨੇਡਾ ਚ ਜਲਦ ਲਾਂਚ ਹੋਵੇਗੀ ਕੋਰੋਨਾ ਟ੍ਰੇਸਿੰਗ ਸਮਾਰਟ ਫੋਨ APP : ਟਰੂਡੋ

ਕੈਨੇਡਾ ਚ ਜਲਦ ਲਾਂਚ ਹੋਵੇਗੀ ਕੋਰੋਨਾ ਟ੍ਰੇਸਿੰਗ ਸਮਾਰਟ ਫੋਨ APP : ਟਰੂਡੋ

ਓਟਾਵਾ— ਭਾਰਤ ਦੀ 'ਅਰੋਗਿਆ ਸੇਤੂ' ਐਪ ਦੀ ਤਰ੍ਹਾਂ ਕੈਨੇਡਾ 'ਚ ਵੀ ਜਲਦ ਹੀ ਇਕ ਐਪ ਲਾਂਚ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਉਣ ਵਾਲੇ ਹਫਤਿਆਂ 'ਚ ਕੋਰੋਨਾ ਵਾਇਰਸ ਸੰਪਰਕ ਟ੍ਰੇਸਿੰਗ ਸਮਾਰਟ ਫੋਨ ਐਪ ਰਾਸ਼ਟਰੀ ਪੱਧਰ 'ਤੇ ਲਾਂਚ ਕੀਤੀ ਜਾਏਗੀ।
ਟਰੂਡੋ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੈਨੇਡੀਅਨ ਆਪਣੇ ਸਮਾਰਟ ਫੋਨ 'ਤੇ ਇਕ ਨਵਾਂ ਐਪ ਡਾਊਨਲੋਡ ਕਰਨਗੇ, ਜੋ ਕਿਸੇ ਕੋਰੋਨਾ ਵਾਇਰਸ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਉਣ 'ਤੇ ਉਨ੍ਹਾਂ ਨੂੰ ਚਿਤਾਵਨੀ ਦੇਵੇਗਾ।
ਉਨ੍ਹਾਂ ਕਿਹਾ, ''ਇਸ ਐਪ ਦਾ ਪ੍ਰੀਖਣ ਓਂਟਾਰੀਓ 'ਚ ਹੋਵੇਗਾ ਤੇ ਲੋਕ ਸਵੈ-ਇੱਛੁਕ ਇਸ ਨੂੰ ਡਾਊਨਲੋਡ ਕਰ ਸਕਣਗੇ ਪਰ ਇਹ ਡਿਜੀਟਲ ਟੂਲ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗਾ ਜੇਕਰ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਲੋਕ ਇਸ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰਨ।''
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡੀਅਨਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਕਿਸੇ ਵੀ ਸਮੇਂ ਕਿਸੇ ਦੀ ਵੀ ਨਿੱਜੀ ਜਾਣਕਾਰੀ ਨਾ ਤਾਂ ਇਕੱਠੀ ਕੀਤੀ ਜਾਏਗੀ ਤਾਂ ਨਾ ਹੀ ਸਾਂਝੀ ਕੀਤੀ ਜਾਏਗੀ ਅਤੇ ਨਾ ਹੀ ਲੋਕੇਸ਼ਨ ਨੂੰ ਇਸਤੇਮਾਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਸਭ ਤੋਂ ਪਹਿਲਾਂ ਓਂਟਾਰੀਓ ਇਸ ਬਲਿਊਟੁੱਥ ਆਧਾਰਿਤ ਐਪ ਦੀ ਟੈਸਟਿੰਗ ਸ਼ੁਰੂ ਕਰੇਗਾ ਅਤੇ ਆਉਣ ਵਾਲੇ ਹਫ਼ਤਿਆਂ 'ਚ ਇਹ ਹਰੇਕ ਲਈ ਉਪਲਬਧ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਅਲਬਰਟਾ ਪਹਿਲਾਂ ਹੀ ਖੁਦ ਦੀ ABTraceTogether ਐਪ ਇਸਤੇਮਾਲ ਕਰ ਰਿਹਾ ਹੈ।

Radio Mirchi