ਕੈਨੇਡਾ ਵਿਚ ਫਿਰ ਟਰੂਡੋ ਸਰਕਾਰ

ਕੈਨੇਡਾ ਵਿਚ ਫਿਰ ਟਰੂਡੋ ਸਰਕਾਰ

ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਪੌਣੇ ਤਿੰਨ ਕਰੋੜ ਵੋਟਰਾਂ ’ਚੋਂ 62 ਫੀਸਦ ਲੋਕਾਂ ਵਲੋਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਬਾਅਦ ਆਏ ਨਤੀਜਿਆਂ ’ਚ ਲਿਬਰਲ ਪਾਰਟੀ ਭਾਵੇਂ ਕਿ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਸਭ ਤੋਂ ਵੱਡੀ ਪਾਰਟੀ ਵਜੋ ਉਭਰਨ ’ਚ ਸਫਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਰ ਤੋਂ ਸਰਕਾਰ ਬਣਾਉਣਗੇ। ਐੱਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਅਜਿਹੀ ਸਥਿਤੀ ’ਚ ਉਹ ਲਿਬਰਲ ਪਾਰਟੀ ਦਾ ਸਮਰਥਨ ਕਰਨਗੇ। ਇਨ੍ਹਾਂ ਚੋਣਾਂ ਵਿੱਚ ਪੰਜਾਬੀ ਉਮੀਦਵਾਰ ਫਿਰ ਤੋਂ 18 ਸੀਟਾਂ ਉੱਤੇ ਜਿੱਤ ਹਾਸਲ ਕਰ ਗਏ ਹਨ।
338 ਮੈਂਬਰੀ ਕੈਨੇਡੀਅਨ ਸੰਸਦ ’ਚ ਸੱਤਾਧਾਰੀ ਲਿਬਰਲ ਪਾਰਟੀ ਨੂੰ 157 ਸੀਟਾਂ ’ਤੇ ਜਿੱਤ ਹਾਸਲ ਹੋਈ ਜੋ ਬਹੁਗਿਣਤੀ ਦੇ ਅੰਕੜੇ ਤੋਂ 13 ਘੱਟ ਹੈ। ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ, ਐੱਨਡੀਪੀ ਨੂੰ 24 ਸੀਟਾਂ, ਕਿਊਬਿਕ ਬਲਾਕ ਨੂੰ 32 , ਗਰੀਨ ਪਾਰਟੀ ਨੂੰ 3 ਅਤੇ ਇੱਕ ਸੀਟ ਆ਼ਜ਼ਾਦ ਉਮੀਦਵਾਰ ਨੇ ਜਿੱਤੀ ਹੈ। ਅਲਬਰਟਾ ਸੂਬੇ ਦੀਆਂ 34 ਸੀਟਾਂ ’ਚੋਂ 33 ਸੀਟਾਂ ਟੋਰੀ ਪਾਰਟੀ ਦੀ ਝੋਲੀ ਪੈ ਗਈਆਂ ਤੇ ਲਿਬਰਲ ਪਾਰਟੀ ਦਾ ਪੂਰਾ ਸਫ਼ਾਇਆ ਹੋ ਗਿਆ। ਇਥੋਂ ਐੱਨਡੀਪੀ ਨੂੰ ਇੱਕ ਸੀਟ ਮਿਲੀ। ਬ੍ਰਿਟਿਸ਼ ਕੋਲੰਬੀਆ ’ਚ ਟੋਰੀ ਪਾਰਟੀ ਤਿੰਨਾਂ ਪਾਰਟੀਆਂ ’ਚੋਂ ਮੋਹਰੀ ਰਹੀ, ਜਦ ਕਿ ਲਿਬਰਲ ਤੇ ਐੱਨਡੀਪੀ ਨੇ ਇਕੋਂ ਜਿੰਨੀਆਂ ਸੀਟਾਂ ਜਿੱਤੀਆਂ।

Radio Mirchi