ਕੈਪਟਨ ਦੇ ਪਾਕਿਸਤਾਨੀ ਮਹਿਮਾਨਾਂ ’ਤੇ ਬੀਬੀ ਬਾਦਲ ਨੂੰ ਇਤਰਾਜ਼ !

ਕੈਪਟਨ ਦੇ ਪਾਕਿਸਤਾਨੀ ਮਹਿਮਾਨਾਂ ’ਤੇ ਬੀਬੀ ਬਾਦਲ ਨੂੰ ਇਤਰਾਜ਼ !

ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਕੁਝ ਲੋਕਾਂ ਵੱਲੋਂ ਕੀਤੇ ਕਥਿਤ ਪਥਰਾਅ ਦੇ ਭਖ਼ੇ ਮਾਮਲੇ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ ਦੀ ਮਹਿਲਾ ਇਹਿਤਾਸਕਾਰ ਦੋਸਤ ਅਰੂਸਾ ਆਲਮ ਦੀ ਚਰਚਾ ਇੱਕ ਵਾਰ ਫਿਰ ਮਘਣ ਲੱਗੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਸਟੇਟ ਗੈਸਟ’ ਵਜੋਂ ਰੱਖੇ ਗਏ ਪਾਕਿਸਤਾਨੀ ਲੋਕਾਂ ਬਾਰੇ ਵੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਅਜਿਹੇ ਦਿੱਤੇ ਬਿਆਨ ’ਚ ਭਾਵੇਂ ਕੇਂਦਰੀ ਮੰਤਰੀ ਬੀਬੀ ਬਾਦਲ ਨੇ ਅਰੂਸਾ ਆਲਮ ਦਾ ਸਿੱਧੇ ਤੌਰ ’ਤੇ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਵੱਲੋਂ ਪਾਕਿਸਤਾਨ ਦੇ ਮਹਿਮਾਨ ਦੀ ਹੈਸੀਅਤ ’ਚ ਚੰਡੀਗੜ੍ਹ ’ਚ ਸਰਕਾਰੀ ਮਹਿਮਾਨ ਵਜੋਂ ਠਹਿਰਾਓ ਦੀ ਗੱਲ ਕਰਕੇ ਇੱਕ ਤਰ੍ਹਾਂ ਸਿੱਧੇ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਰੂਸਾ ਆਲਮ ਯਾਦ ਕਰਵਾਈ ਹੈ। ਸੋਸ਼ਲ ਮੀਡੀਆ ’ਤੇ ਅਜਿਹੇ ਬਿਆਨ ’ਚ ਬੀਬੀ ਬਾਦਲ ਨੇ ਅਮਰਿੰਦਰ ਸਿੰਘ ’ਤੇ ਇਹ ਵੀ ਦੋਸ਼ ਲਾਇਆ ਹੈ ਕਿ ਉਹ ਕੇਂਦਰੀ ਹਕੂਮਤ ਦੇ ਨਾਗਰਿਕਤਾ ਸੋਧ ਐਕਟ ਦੀ ਇੱਕ ਪਾਸੇ ਨਿੰਦਾ ਕਰ ਰਹੇ ਹਨ ਤੇ ਦੂਜੇ ਪਾਸੇ ਕਹਿ ਰਹੇ ਹਨ ਪਾਕਿਸਤਾਨ ਤੋਂ ਪੀੜਤ ਧਿਰਾਂ ਨੂੰ ਉਹ ਪੰਜਾਬ ‘ਚ ਰੱਖਣ ਲਈ ਤਿਆਰ ਹਨ। ਬੀਬੀ ਬਾਦਲ ਨੇ ਸਿੱਧੇ ਤੌਰ ’ਤੇ ਨਵਜੋਤ ਸਿੱਧੂ ਦਾ ਜ਼ਿਕਰ ਨਹੀਂ ਕੀਤਾ ਪਰ ਆਖਿਆ ਕਿ ਕਾਂਗਰਸ ਦੇ ਜਿਹੜੇ ਆਗੂ ਪਾਕਿਸਤਾਨ ’ਚ ਜੱਫੀਆਂ ਪਾਉਂਦੇ ਸਨ ਉਨ੍ਹਾਂ ਨੂੰ ਵੀ ਹੁਣ ਸਾਹਮਣੇ ਆਉਣਾ ਚਾਹੀਦਾ ਹੈ। ਬੀਬੀ ਬਾਦਲ ਨੇ ਕਿਹਾ ਕੇਂਦਰ ਸਰਕਾਰ ਉਪਜੇ ਮਾਮਲੇ ’ਤੇ ਗੰਭੀਰ ਹੈ ਤੇ ਬਕਾਇਦਾ ਪਾਕਿਸਤਾਨ ਸਥਿਤ ਹਾਈ ਕਮਿਸ਼ਨਰ ਨਾਲ ਸੰਪਰਕ ’ਚ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਦੇ ਸਿੱਖਾਂ ਨਾਲ ਜ਼ਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ।

Radio Mirchi