ਕੈਪਟਨ ਵੱਲੋਂ ਆਬਕਾਰੀ ਨੀਤੀ 2020-21 ਮਨਜ਼ੂਰ

ਕੈਪਟਨ ਵੱਲੋਂ ਆਬਕਾਰੀ ਨੀਤੀ 2020-21 ਮਨਜ਼ੂਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਆਬਕਾਰੀ ਨੀਤੀ 2020-21 ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਦੋ ਦਿਨ ਪਹਿਲਾਂ ਆਬਕਾਰੀ ਨੀਤੀ ਬਾਰੇ ਫੈਸਲਾ ਲੈਣ ਦੇ ਅਧਿਕਾਰ ਮੁੱਖ ਮੰਤਰੀ ਨੂੰ ਸੌਂਪ ਦਿੱਤੇ ਸਨ। ਮੰਗਲਵਾਰ ਦੀ ਦੇਰ ਸ਼ਾਮ ਮੁੱਖ ਮੰਤਰੀ ਨੇ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨੀਤੀ ਤਹਿਤ ਸ਼ਰਾਬ ਠੇਕੇਦਾਰਾਂ ਨੂੰ 1 ਅਪਰੈਲ ਤੋਂ 6 ਮਈ ਤੱਕ ਦੇ 36 ਦਿਨਾਂ ਤੋਂ ਇਲਾਵਾ ਮਾਰਚ ਮਹੀਨੇ ਦੇ ਲੌਕਡਾਊਨ ਵਾਲੇ 9 ਦਿਨਾਂ ਦੀ ਆਬਕਾਰੀ ਫੀਸ ਤੋਂ ਛੋਟ ਦਿੱਤੀ ਗਈ ਹੈ।
 

Radio Mirchi