ਕੈਲੀਫੋਰਨੀਆ ਚ 50 ਹਜ਼ਾਰ ਲੋਕਾਂ ਨੂੰ ਮਿਲਿਆ ਘਰ ਖਾਲੀ ਕਰਨ ਦਾ ਹੁਕਮ
ਵਾਸ਼ਿੰਗਟਨ— ਅਮਰੀਕਾ ਦੇ ਉੱਤਰੀ ਕੈਲੀਫੋਰਨੀਆ 'ਚ ਪ੍ਰਸ਼ਾਸਨ ਨੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ 50 ਹਜ਼ਾਰ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਨੂੰ ਕਿਹਾ ਹੈ। ਸੋਨੋਮਾ ਦੇ ਖੇਤਰੀ ਸ਼ੈਰਿਫ ਦਫਤਰ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ। ਤੇਜ਼ ਹਵਾਵਾਂ ਕਾਰਨ ਅੱਗ ਵਧਣ ਦਾ ਖਦਸ਼ਾ ਵਧ ਗਿਆ ਹੈ ਤੇ ਇਸੇ ਲਈ ਹੀਲਜ਼ਬਰਗ ਅਤੇ ਵਿੰਡਸਰ ਦੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ।
ਪਿਛਲੇ 25 ਸਾਲਾਂ 'ਚ ਇਸ ਖੇਤਰ ਦੇ ਉੱਜੜੇ ਲੋਕਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਅੱਗ ਕਾਰਨ ਕੈਲੀਫੋਰਨੀਆ 'ਚ ਲੱਖਾਂ ਲੋਕ ਅਜੇ ਵੀ ਬਿਜਲੀ ਦੇ ਬਿਨਾਂ ਹਨ੍ਹੇਰੇ 'ਚ ਜੀਵਨ ਬਤੀਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਗਵਿਨ ਨੇਵਸੋਮ ਨੇ ਸ਼ੁੱਕਰਵਾਰ ਨੂੰ ਜੰਗਲਾਂ ਨਾਲ ਲੱਗਦੇ ਲਾਸ ਏਂਜਲਸ ਅਤੇ ਸੋਨੋਮਾ ਖੇਤਰ 'ਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। ਲਾਸ ਏਂਜਲਸ ਅਮਰੀਕਾ ਦਾ ਸਭ ਤੋਂ ਵਧੇਰੇ ਆਬਾਦੀ ਵਾਲਾ ਖੇਤਰ ਹੈ। ਇਸ ਖੇਤਰ 'ਚ ਇਕ ਕਰੋੜ ਤੋਂ ਵਧੇਰੇ ਲੋਕਾਂ ਦੇ ਘਰ ਹਨ ਜਦਕਿ ਸੋਨੋਮਾ 'ਚ ਪੰਜ ਲੱਖ ਲੋਕ ਰਹਿੰਦੇ ਹਨ।