ਕੋਰੋਨਾ ਨੂੰ ਲੈ ਕੇ ਬਿਲ ਗੇਟਸ ਦੀ ਚਿਤਾਵਨੀ, ਕਿਹਾ- ਬੇਹੱਦ ਬੁਰੇ ਹੋ ਸਕਦੇ ਹਨ ਅਗਲੇ 6 ਮਹੀਨੇ

ਕੋਰੋਨਾ ਨੂੰ ਲੈ ਕੇ ਬਿਲ ਗੇਟਸ ਦੀ ਚਿਤਾਵਨੀ, ਕਿਹਾ- ਬੇਹੱਦ ਬੁਰੇ ਹੋ ਸਕਦੇ ਹਨ ਅਗਲੇ 6 ਮਹੀਨੇ

ਵਾਸ਼ਿੰਗਟਨ : 'ਮਾਈਕ੍ਰੋਸਾਫਟ' ਇਹ ਸਹਿ-ਸੰਸਥਾਪਕ ਬਿਲ ਗੇਟਸ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 4 ਤੋਂ 6 ਮਹੀਨਿਆਂ 'ਚ ਕੋਰੋਨਾ ਵਾਇਰਸ ਦਾ ਕਹਿਰ ਬੇਹੱਦ ਵੱਧ ਸਕਦਾ ਹੈ। ਉਨ੍ਹਾਂ ਦੀ 'ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ' ਕੋਵਿਡ-19 ਟੀਕੇ ਨੂੰ ਬਣਾਉਣ ਅਤੇ ਉਸਨੂੰ ਵੰਡਣ ਦੀ ਮੁਹਿੰਮ ਦਾ ਹਿੱਸਾ ਹੈ। ਅਮਰੀਕਾ 'ਚ ਹਾਲ ਹੀ ਵਿਚ ਵਾਇਰਸ ਦੇ ਨਵੇਂ ਮਾਮਲਿਆਂ, ਇਸ ਤੋਂ ਹੋਣ ਵਾਲੀਆਂ ਮੌਤਾਂ ਅਤੇ ਹਸਪਤਾਲ 'ਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਬਹੁਤ ਵਧੀ ਹੈ।
ਦੁਨੀਆ ਨੂੰ 2015 'ਚ ਅਜਿਹੀ ਮਹਾਮਾਰੀ ਸਬੰਧੀ ਚਿਤਾਵਨੀ ਦੇਣ ਵਾਲੇ ਗੇਟਸ ਨੇ ਐਤਵਾਰ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਮਰੀਕਾ ਇਸ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਸਕਦਾ ਸੀ। ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਪ੍ਰਧਾਨ ਨੇ ਕਿਹਾ ਕਿ ਬੇਹੱਦ ਦੁਖ ਦੀ ਗੱਲ ਹੈ ਕਿ ਆਉਣ ਵਾਲੇ 4 ਤੋਂ 6 ਮਹੀਨਿਆਂ 'ਚ ਸੰਸਾਰਿਕ ਮਹਾਮਾਰੀ ਦਾ ਕਹਿਰ ਬੇਹੱਦ ਵਧ ਸਕਦਾ ਹੈ। ਆਈ. ਐੱਚ. ਐੱਮ. ਈ. (ਸਿਹਤ ਮੈਟ੍ਰਿਕਸ ਅਤੇ ਮੁਲਾਂਕਣ ਸੰਸਥਾਨ) ਦੇ ਅਨੁਮਾਨ ਮੁਤਾਬਕ ਹੋਰ 2,00,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ। ਜੇਕਰ ਅਸੀਂ ਮਾਸਕ ਪਾਉਣ ਵਰਗੇ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਮੌਤਾਂ ਦੇ ਇਹ ਮਾਮਲੇ ਘੱਟ ਹੋ ਸਕਦੇ ਹਨ।

Radio Mirchi