ਕੋਰੋਨਾ ਸੰਕਟ ਦੌਰਾਨ ਰੋਜ਼ਾਨਾ ਔਸਤਨ 48 ਮਿੰਟ ਵੱਧ ਕੰਮ ਕਰਦੇ ਹਨ ਕਰਮਚਾਰੀ : ਰਿਸਰਚ

ਕੋਰੋਨਾ ਸੰਕਟ ਦੌਰਾਨ ਰੋਜ਼ਾਨਾ ਔਸਤਨ 48 ਮਿੰਟ ਵੱਧ ਕੰਮ ਕਰਦੇ ਹਨ ਕਰਮਚਾਰੀ : ਰਿਸਰਚ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵਧਦੇ ਸੰਕਟ ਦੇ ਇਸ ਦੌਰ 'ਚ ਲੋਕ ਜ਼ਿਆਦਾ ਦੇਰ ਤੱਕ ਲਾਗਇਨ ਰਹਿੰਦੇ ਹਨ, ਜ਼ਿਆਦਾ ਮੀਟਿੰਗ ਅਟੈਂਡ ਕਰਦੇ ਹਨ ਅਤੇ ਜ਼ਿਆਦਾ ਈ-ਮੇਲ ਭੇਜਣ ਵਰਗੇ ਕੰਮ ਕਰਦੇ ਹਨ। ਵਰਕ ਫ੍ਰਾਮ ਹੋਮ ਦੇ ਇਸ ਦੌਰ 'ਚ ਹਰ ਕਰਮਚਾਰੀ ਔਸਤਨ 48 ਮਿੰਟ ਤੱਕ ਵੱਧ ਕੰਮ ਕਰ ਰਿਹਾ ਹੈ। ਦੁਨੀਆ ਭਰ 'ਚ ਟੈਲੀਕਮਿਊਟਿੰਗ 'ਚ ਆਈ ਕ੍ਰਾਂਤੀ ਕਾਰਣ ਲੋਕਾਂ ਨੂੰ ਵੱਧ ਕੰਮ ਕਰਨਾ ਪੈ ਰਿਹਾ ਹੈ। ਨਾਰਥ ਅਮਰੀਕਾ, ਯੂਰਪ ਅਤੇ ਮੱਧ ਪੂਰਬ ਦੇ ਦੇਸ਼ਾਂ ਦੀਆਂ 21,000 ਕੰਪਨੀਆਂ ਦੇ 31 ਲੱਖ ਲੋਕਾਂ 'ਤੇ ਕੀਤੀ ਗਈ ਇਕ ਸਟੱਡੀ 'ਚ ਇਹ ਨਤੀਜੇ ਮਿਲੇ ਹਨ।
ਰਿਸਰਚ ਕਰਨ ਵਾਲੀ ਸੰਸਥਾ ਨੇ 8 ਹਫ਼ਤੇ ਦੇ ਫਰਕ 'ਤੇ 2 ਵਾਰ ਕਰਮਚਾਰੀ ਦੇ ਵਰਤਾਓ 'ਤੇ ਸਰਵੇ ਕੀਤਾ ਹੈ। ਇਹ ਕੋਰੋਨਾ ਵਾਇਰਸ ਤੋਂ ਪਹਿਲਾਂ ਅਤੇ ਕੋਰੋਨਾ ਵਾਇਰਸ ਤੋਂ ਬਾਅਦ ਸਟੱਡੀ ਕੀਤੀ ਗਈ ਹੈ। ਈ-ਮੇਲ ਅਤੇ ਅਤੇ ਮੀਟਿੰਗ ਦੇ ਅੰਕੜੇ ਦੇਖਣ ਤੋਂ ਬਾਅਦ ਇਸ ਸਟੱਡੀ 'ਚ ਜਦੋਂ ਲੋਕਾਂ ਦੇ ਕੰਮਕਾਜ਼ ਦਾ ਹਿਸਾਬ ਲਗਾਇਆ ਗਿਆ ਤਾਂ ਰੋਜ਼ਾਨਾ ਹਰ ਕਰਮਚਾਰੀ ਨੇ ਕਰੀਬ 48.5 ਮਿੰਟ ਵਧ ਦੇਰ ਤੱਕ ਕੰਮ ਕੀਤਾ।
ਇਸ ਮਿਆਦ 'ਚ ਮੀਟਿੰਗ ਦੀ ਗਿਣਤੀ 13 ਫ਼ੀਸਦੀ ਵਧ ਗਈ, ਜਦੋਂ ਕਿ ਲੋਕਾਂ ਨੇ ਹਰ ਰੋਜ਼ ਆਪਣੇ ਸਹਿ-ਕਰਮਚਾਰੀਆਂ ਨੂੰ 1.4 ਮੇਲ ਵੱਧ ਭੇਜੀਆਂ ਹਨ। ਇਸ ਸਟੱਡੀ ਦੇ ਪੰਜ ਲੇਖਕਾਂ 'ਚੋਂ ਇਕ ਹਾਰਵਰਡ ਬਿਜਨਸ ਸਕੂਲ ਦੇ ਇਕ ਪ੍ਰੋਫੈਸਰ ਜੈਫ ਪੋਲਜਰ ਨੇ ਕਿਹਾ ਕਿ ਲੋਕ ਆਪਣੇ ਕੰਮਕਾਜ਼ ਦੇ ਪੈਟਰਨ ਨੂੰ ਐਡਜਸਟ ਕਰ ਰਹੇ ਹਨ।

Radio Mirchi