ਕੋਰੋਨਾਵਾਇਰਸ: ਚੀਨ ਵਿਚ ਮੌਤਾਂ ਦੀ ਗਿਣਤੀ 25 ਹੋਈ

ਕੋਰੋਨਾਵਾਇਰਸ: ਚੀਨ ਵਿਚ ਮੌਤਾਂ ਦੀ ਗਿਣਤੀ 25 ਹੋਈ

ਚੀਨ ’ਚ ਖ਼ਤਰਨਾਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ ਜਦਕਿ 830 ਵਿਅਕਤੀ ਵਾਇਰਸ ਤੋਂ ਪੀੜਤ ਹਨ। ਅਧਿਕਾਰੀਆਂ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਅੱਠ ਸ਼ਹਿਰਾਂ ’ਚ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਵੂਹਾਨ ’ਚ ਸਾਰੀ ਟਰਾਂਸਪੋਰਟ ਨੂੰ ਰੋਕ ਦਿੱਤਾ ਗਿਆ ਹੈ। ਹੁਬੇਈ ਦੇ ਅਧਿਕਾਰੀਆਂ ਨੇ ਸਾਰੇ ਸਕੂਲਾਂ ਨੂੰ ਅਜੇ ਨਾ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਚੀਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਿਹੜੇ ਵਿਅਕਤੀ ਵੂਹਾਨ ਨਹੀਂ ਗਏ ਸਨ, ਉਹ ਵੀ ਕੋਰੋਨਾਵਾਇਰਸ ਤੋਂ ਪੀੜਤ ਹਨ। ਚੀਨ ਦੇ ਵਿੱਤ ਮੰਤਰਾਲੇ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੁਬੇਈ ਦੇ ਅਧਿਕਾਰੀਆਂ ਨੂੰ ਇਕ ਅਰਬ ਯੁਆਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵੂਹਾਨ ’ਚ ਪਾਬੰਦੀਆਂ ਲੱਗਣ ਨਾਲ ਭਾਰਤੀ ਵਿਦਿਆਰਥੀ ਉਥੇ ਫਸ ਗਏ ਹਨ। ਸ਼ਹਿਰ ’ਚ ਕਰੀਬ 700 ਭਾਰਤੀ ਵਿਦਆਰਥੀ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਉਂਜ ਜ਼ਿਆਦਾਤਰ ਵਿਦਿਆਰਥੀ ਛੁੱਟੀਆਂ ਹੋਣ ਕਰਕੇ ਵਤਨ ਪਰਤ ਆਏ ਹਨ। ਭਾਰਤੀ ਸਫ਼ਾਰਤਖਾਨੇ ਨੇ ਹੈਲਪਲਾਈਨ ਸ਼ੁਰੂ ਕੀਤੀ ਹੈ ਅਤੇ ਚੀਨੀ ਅਧਿਕਾਰੀਆਂ ਨੂੰ ਬਚੇ ਹੋਏ ਵਿਦਿਆਰਥੀਆਂ ਨੂੰ ਭੋਜਨ ਅਤੇ ਹੋਰ ਸਾਮਾਨ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਹੈ। ਉਧਰ ਦੱਖਣੀ ਕੋਰੀਆ ’ਚ ਕੋਰੋਨਾਵਾਇਰਸ ਦਾ ਦੂਜੇ ਕੇਸ ਸਾਹਮਣੇ ਆਇਆ ਹੈ। ਉਧਰ ਚੀਨ ਤੋਂ ਆਪਣੇ ਮੁਲਕ ਨੇਪਾਲ ਪਰਤੇ ਵਿਦਿਆਰਥੀ ’ਚ ਕੋਰੋਨਾਵਾਇਰਸ ਦੇ ਲੱਛਣ ਮਿਲੇ ਹਨ।

Radio Mirchi