ਕੋਵਿਡ-19 ਦੇ ਸਮੁਦਾਇਕ ਫੈਲਾਅ ਦੀ ਜਾਂਚ ਲਈ ਹੋਵੇਗਾ ਦਸ ਸ਼ਹਿਰਾਂ ’ਚ ਸਰਵੇਖਣ
ਕਰੋਨਾ ਵਾਇਰਸ ਦੇ ਸਮੁਦਾਇਕ ਪੱਧਰ ’ਤੇ ਫੈਲਣ ਦਾ ਪਤਾ ਲਾਉਣ ਲਈ ਕੋਵਿਡ-19 ਤੋਂ ਪ੍ਰਭਾਵਤ ਸ਼ਹਿਰਾਂ ਦੀ ਸੂਚੀ ਵਿਚ ਦੇਸ਼ ਦੇ 10 ਸ਼ਹਿਰਾਂ ਵਿਚ ‘ਸੇਰੋਸਰਵ’ ਕੀਤਾ ਜਾਵੇਗਾ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਹੋਰ ਏਜੰਸੀਆਂ ਦੇ ਖੋਜੀਆਂ ਦੁਆਰਾ ਤਿਆਰ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਰਾਜਾਂ ਦੇ 60 ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪ੍ਰਤੀ ਇਕ ਲੱਖ ਦੀ ਆਬਾਦੀ ਵਿਚ ਆਏ ਮਾਮਲਿਆਂ ਤਹਿਤ ਇਹ ਸਰਵੇਖਣ ਕੀਤਾ ਜਾਵੇਗਾ। ਕੋਵਿਡ -19 ਦੇ ਜ਼ਿਆਦਾਤਰ ਮਾਮਲੇ ਮੁੰਬਈ, ਦਿੱਲੀ, ਪੁਣੇ, ਅਹਿਮਦਾਬਾਦ, ਥਾਣੇ, ਇੰਦੌਰ, ਜੈਪੁਰ, ਚੇੱਨਈ ਅਤੇ ਸੂਰਤ ਵਿੱਚ ਹਨ।