ਕੋਵਿਡ-19 ਨਾਲ ਮੁਕਾਬਲੇ ਲਈ TB ਦੇ ਟੀਕੇ ਦਾ ਕਲੀਨਿਕਲ ਟ੍ਰਾਇਲ ਹੋਵੇਗਾ ਸ਼ੁਰੂ

ਕੋਵਿਡ-19 ਨਾਲ ਮੁਕਾਬਲੇ ਲਈ TB ਦੇ ਟੀਕੇ ਦਾ ਕਲੀਨਿਕਲ ਟ੍ਰਾਇਲ ਹੋਵੇਗਾ ਸ਼ੁਰੂ

ਹਿਊਸਟਨ - ਅਮਰੀਕਾ ਦੇ ਟੈਕਸਾਸ ਏ. ਐਂਡ ਐਮ. ਯੂਨੀਵਰਸਿਟੀ ਦੇ ਖੋਜਕਾਰ ਸੈਂਕੜੇ ਸਿਹਤ ਕਰਮੀਆਂ ਨੂੰ ਵਿਆਪਕ ਰੂਪ ਤੋਂ ਇਸਤੇਮਾਲ ਕੀਤੇ ਜਾਣ ਵਾਲੇ ਤਪੇਦਿਕ (ਟੀ. ਬੀ.) ਦੇ ਟੀਕੇ ਦੇ ਕਲੀਨਿਕਲ ਟ੍ਰਾਇਲ ਦੇ ਚੌਥੇ ਪੜਾਅ ਵਿਚ ਹਿੱਸਾ ਲੈਣ ਲਈ ਕਹਿ ਰਹੇ ਹਨ। ਇਸ ਟੀਕੇ ਨਾਲ ਰੋਗਾਂ ਨਾਲ ਲੱੜਣ ਦੀ ਸਮਰੱਥਾ ਵਧ ਸਕਦੀ ਹੈ ਅਤੇ ਕੋਵਿਡ-19 ਦੇ ਖਤਰਨਾਕ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਟੈਕਸਾਸ ਏ ਐਂਡ ਐਮ ਕਲੀਨਿਕਲ ਟ੍ਰਾਇਲ ਵਿਚ ਪਹਿਲਾ ਅਮਰੀਕੀ ਸੰਸਥਾਨ ਹੈ, ਜਿਸ ਨੂੰ ਮਨੁੱਖਾਂ 'ਤੇ ਪ੍ਰੀਖਣ ਲਈ ਫੈਡਰਲ ਮਨਜ਼ੂਰੀ ਹਾਸਲ ਹੈ।
ਖੋਜਕਾਰਾਂ ਨੂੰ ਉਮੀਦ ਹੈ ਕਿ ਬੇਸਿਲਸ ਕੈਲਮੇਟ-ਗੁਏਰਿਨ ਜਾਂ ਬੀ. ਸੀ. ਜੀ. ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਇਸ ਨਾਲ ਕੋਵਿਡ-19 ਤੋਂ ਪ੍ਰਭਾਵਿਤ ਘੱਟ ਗਿਣਤੀ ਵਿਚ ਲੋਕ ਹਸਪਤਾਲਾਂ ਵਿਚ ਦਾਖਲ ਹੋਣਗੇ ਜਾਂ ਘੱਟ ਗਿਣਤੀ ਵਿਚ ਲੋਕਾਂ ਦੀ ਮੌਤ ਹੋਵੇਗੀ। ਯੂਨੀਵਰਸਿਟੀ ਨੇ ਆਖਿਆ ਕਿ ਖੋਜਕਾਰ ਵੈਕਸੀਨ ਦਾ ਕਿਸੇ ਹੋਰ ਰੋਗ ਦੇ ਇਲਾਜ ਵਿਚ ਇਜਾਜ਼ਤ ਮੰਗ ਰਹੇ ਹਨ। ਦੱਸ ਦਈਏ ਕਿ ਇਸ ਦਾ ਇਸਤੇਮਾਲ ਬਲੈਡਰ ਕੈਂਸਰ ਦੇ ਇਲਾਜ ਲਈ ਵੀ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਕਿਹਾ ਹੈ ਕਿ ਬੀ. ਸੀ. ਜੀ. ਸਿਰਫ 6 ਮਹੀਨਿਆਂ ਵਿਚ ਕੋਵਿਡ-19 ਨਾਲ ਮੁਕਾਬਲੇ ਲਈ ਵਿਆਪਕ ਰੂਪ ਤੋਂ ਇਸਤੇਮਾਲ ਲਈ ਉਪਲੱਬਧ ਹੋ ਸਕਦਾ ਹੈ, ਕਿਉਂਕਿ ਇਹ ਪਹਿਲਾਂ ਤੋਂ ਹੀ ਹੋਰ ਉਪਯੋਗਾਂ ਲਈ ਸੁਰੱਖਿਅਤ ਹੈ।
ਟੈਕਸਾਸ ਏ ਐਂਡ ਐਮ ਹੈਲਥ ਸਾਇੰਸ ਸੈਂਟਰ ਵਿਚ ਮਾਇਕ੍ਰੋਬਿਅਲ ਅਤੇ ਪੈਥੋਜੈਨੇਸਿਸ ਐਂਡ ਇਮਿਊਨੋਲਾਜ਼ੀ ਦੇ ਪ੍ਰੋਫੈਸਰ ਡਾ. ਜੈਫਰੀ ਡੀ ਸਿਰੀਲੋ ਨੇ ਕਿਹਾ ਕਿ ਇਹ ਅਗਲੇ 2-3 ਸਾਲਾਂ ਵਿਚ ਇਕ ਵੱਡਾ ਫਰਕ ਲਿਆ ਸਕਦਾ ਹੈ, ਜਦਕਿ ਕੋਵਿਡ-19 ਲਈ ਇਕ ਖਾਸ ਟੀਕੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਡਾ. ਸਿਰੀਲੇ ਨੇ ਕਿਹਾ ਕਿ ਬੀ. ਸੀ. ਜੀ. ਦਾ ਮਤਲਬ ਕੋਰੋਨਾਵਾਇਰਸ ਦਾ ਇਲਾਜ ਕਰਨਾ ਨਹੀਂ ਹੈ ਬਲਕਿ ਇਕ ਟੀਕਾ ਵਿਕਸਤ ਹੋਣ ਤੱਕ ਉਸ ਅੰਤਰਾਲ ਨੂੰ ਭਰਨਾ ਹੈ ਤਾਂ ਜੋ ਸਾਨੂੰ ਟੀਕਾ ਵਿਕਸਤ ਕਰਨ ਵਿਚ ਸਮਾਂ ਮਿਲ ਜਾਵੇ। ਕਲੀਨਿਕਲ ਟ੍ਰਾਇਲ ਇਸ ਹਫਤੇ ਸ਼ੁਰੂ ਹੋਣਾ ਹੈ ਅਤੇ ਸਭ ਤੋਂ ਪਹਿਲਾਂ ਸਿਹਤ ਕਰਮੀਆਂ 'ਤੇ ਇਸ ਦਾ ਪ੍ਰੀਖਣ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਲੋਕਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਵਾਲਾ ਨਹੀਂ ਹੈ। ਇਹ ਟੀਕਾ ਤੁਹਾਡੀ ਰੋਗ ਨਾਲ ਲੱੜਣ ਦੀ ਸਮਰੱਥਾ ਨੂੰ ਵਧਾਉਣ ਦੀ ਯੋਗਤਾ ਰੱਖਦਾ ਹੈ। ਕੋਰੋਨਾਵਾਇਰਸ ਦੁਨੀਆ ਭਰ ਵਿਚ ਆਪਣਾ ਪ੍ਰਕੋਪ ਦਿਖਾ ਰਿਹਾ ਹੈ ਅਤੇ ਖੋਜਕਾਰਾਂ ਨੇ ਗੌਰ ਕੀਤਾ ਹੈ ਕਿ ਭਾਰਤ ਸਮੇਤ ਕੁਝ ਵਿਕਾਸਸ਼ੀਲ ਦੇਸ਼ਾਂ ਵਿਚ ਮੌਤ ਦਰ ਘੱਟ ਹੈ, ਜਿਥੇ ਵਿਆਪਕ ਰੂਪ ਤੋਂ ਬੀ. ਸੀ. ਜੀ ਟੀਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ।

Radio Mirchi