ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਵਾਲਾ ਸਵਾ ਕਰੋੜ ਦੀ ਨਕਦੀ ਸਣੇ ਕਾਬੂ

ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਵਾਲਾ ਸਵਾ ਕਰੋੜ ਦੀ ਨਕਦੀ ਸਣੇ ਕਾਬੂ

ਕ੍ਰਿਕਟ ਮੈਚਾਂ ’ਤੇ ਸੱਟਾ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲੀਸ ਨੇ ਕ੍ਰਿਕਟ ਮੈਚਾਂ ’ਤੇ ਆਨ ਲਾਈਨ ਸੱਟਾ ਲਗਾਉਣ ਵਿੱਚ ਸ਼ਾਮਿਲ ਇੱਕ ਸੱਟੇਬਾਜ਼ ਨੂੰ 1.23 ਕਰੋੜ ਦੀ ਨਕਦੀ ਸਮੇਤ ਕਾਬੁੂ ਕੀਤਾ ਹੈ। ਫੜੀ ਗਈ ਰਕਮ ਬਾਰੇ ਅਮਦਨ ਕਰ ਵਿਭਾਗ ਨੂੰ ਸੁੂਚਿਤ ਕਰ ਦਿੱਤਾ ਗਿਆ ਹੈ। ਫੜੇ ਗਏ ਕਥਿਤ ਦੋਸ਼ੀ ਦੀ ਪਛਾਣ ਸੌਰਵ ਵਰਮਾ ਵਜੋਂ ਹੋਈ ਹੈ ਜੋ ਸਿਵਲ ਇੰਜੀਨੀਅਰ ਡਿਪਲੋਮਾ ਹੋਲਡਰ ਅਤੇ ਪੇਸ਼ੇ ਵਲੋਂ ਆਰਕੀਟੈਕਟ ਹੈ। ਦੋਸ਼ੀ ਵਲੋਂ ਸੱਟੇਬਾਜ਼ੀ ਵਿੱਚ ਵਰਤੇ ਜਾਂਦੇ ਲੈਪਟਾਪ ਅਤੇ ਦੋ ਮੋਬਾਈਲ ਵੀ ਪੁਲੀਸ ਨੇ ਜ਼ਬਤ ਕਰ ਲਏ ਹਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਹੈ।

Radio Mirchi