ਕੰਗਨਾ ਰਣੌਤ ਨੇ ਬਾਲੀਵੁੱਡ ਚ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, ਕਲਾਕਾਰਾਂ ਦੀਆਂ ਪਤਨੀਆਂ ਤੇ ਲਾਏ ਵੱਡੇ ਦੋਸ਼

ਕੰਗਨਾ ਰਣੌਤ ਨੇ ਬਾਲੀਵੁੱਡ ਚ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, ਕਲਾਕਾਰਾਂ ਦੀਆਂ ਪਤਨੀਆਂ ਤੇ ਲਾਏ ਵੱਡੇ ਦੋਸ਼

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਦਾਅਵਾ ਕੀਤਾ ਹੈ ਕਿ ਉਹ ਬਾਲੀਵੁੱਡ ਦੇ ਉਸ ਪੱਖ ਨੂੰ ਜਾਣਦੀ ਹੈ, ਜਿੱਥੇ ਸੈਲੇਬ੍ਰਿਟੀ ਡਰੱਗ ਪਾਰਟੀਆਂ 'ਚ ਭਾਗ ਲੈਂਦੇ ਹਨ। ਕੰਗਨਾ ਨੇ ਇਹ ਵੀ ਕਿਹਾ ਹੈ ਕਿ ਇਹ ਪਾਰਟੀਆਂ ਅਸ਼ਲੀਲ ਹੁੰਦੀਆਂ ਹਨ। ਸਾਰੇ ਫ਼ਿਲਮ ਮਾਫੀਆਂ ਨੂੰ ਟਰੋਲ ਕਰਨ ਦੇ ਬਾਅਦ ਕੰਗਨਾ ਨੇ ਫਿਰ ਤੋਂ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ। ਕੰਗਨਾ ਰਣੌਤ ਨੇ ਆਪਣੀ ਤਾਜ਼ਾ ਇੰਟਰਵਿਊ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਾਲੀਵੁੱਡ ਦਾ ਉਹ ਵਾਲਾ ਚਿਹਰਾ ਵੀ ਦੇਖਿਆ ਹੈ, ਜਿੱਥੇ ਕਈ ਕਲਾਕਾਰ ਡਰੱਗਸ ਲੈਂਦੇ ਹਨ।
ਕੰਗਨਾ ਦਾ ਬਿਆਨ ਰਿਆ ਚੱਕਰਵਤੀ ਦੇ 'ਡਰੱਗ ਚੈਟ' ਤੋਂ ਬਾਅਦ ਆਇਆ ਹੈ, ਜੋ ਇੱਕ ਸਮਾਚਾਰ ਚੈਨਲ 'ਤੇ ਲੀਕ ਹੋਏ ਸਨ। ਡਰੱਗ-ਐਂਗਲ ਦੇ ਸਾਹਮਣੇ ਆਉਣ ਦੇ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰਿਆ ਦੇ ਖ਼ਿਲਾਫ਼ ਅਧਿਕਾਰਿਕ ਸ਼ਿਕਾਇਤ ਦਰਜ ਕੀਤੀ ਹੈ। ਇੰਨਾ ਹੀ ਨਹੀਂ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ 20 ਟਾਪ ਬਾਲੀਵੁੱਡ ਅਤੇ ਸੂਬਾ ਨੇਤਾਵਾਂ ਦੇ ਨਾਮ ਵੀ NCB ਨੂੰ ਦਿੱਤੇ ਗਏ ਹਨ। ਹੁਣ ਇਸ ਦੇ ਬਾਰੇ 'ਚ ਦੱਸਦੇ ਹੋਏ ਕੰਗਨਾ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਇੱਕ ਸਮੇਂ ਬਾਲੀਵੁੱਡ ਦੇ 'ਹਾਈ ਤੇ ਮਾਇਟੀ' ਕਲਬ ਦਾ ਹਿੱਸਾ ਸੀ, ਜਿੱਥੇ ਉਹ ਹਰ ਦੂਸਰੀ ਰਾਤ ਪਾਰਟੀਆਂ 'ਚ ਭਾਗ ਲੈਂਦੀ ਸੀ ਤੇ ਡਰੱਗ ਲੈਂਦੀਆਂ ਮਸ਼ਹੂਰ ਹਸਤੀਆਂ ਨੂੰ ਦੇਖਦੀ ਹੈ।
ਕੰਗਨਾ ਨੇ ਕਿਹਾ, 'ਕੁਝ ਨੌਜਵਾਨ ਕਲਾਕਾਰ ਜਿਹੜੇ ਮੇਰੀ ਉਮਰ ਦੇ ਸਨ, ਉਹ ਵਿਅਕਤੀਗਤ ਰੂਪ ਤੋਂ ਡਰੱਗਸ ਲੈਂਦੇ ਹਨ ਅਤੇ ਸ਼ੋਅ ਕਰਦੇ ਹਨ। ਦੂਜਾ ਇਨ੍ਹਾਂ ਕਲਾਕਾਰਾਂ ਬਾਰੇ ਬਲਾਇੰਸ ਆਈਟਮ ਵੀ ਲਿਖੇ ਹਨ। ਡੀਲਰ ਸਮਾਨ ਹੁੰਦੇ ਹਨ। ਸਭ ਕੁਝ ਤਰੀਕੇ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਪਤਨੀਆਂ ਵੀ ਇਨ੍ਹਾਂ ਪਾਰਟੀਆਂ ਦੀ ਮੇਜ਼ਬਾਨੀ ਕਰਦੀਆਂ ਹਨ। ਇਥੇ ਪੂਰੀ ਤਰ੍ਹਾਂ ਵੱਖਰਾ ਹੀ ਵਾਤਾਵਰਣ ਹੁੰਦਾ ਹੈ। ਤੁਹਾਨੂੰ ਅਜਿਹੇ ਲੋਕ ਵੀ ਮਿਲ ਜਾਣਗੇ, ਜੋ ਸਿਰਫ਼ ਡਰੱਗਸ ਕਰਦੇ ਹਨ ਤੇ ਦੂਜਿਆਂ ਨਾਲ ਗਲਤ ਵਤੀਰਾ ਕਰਦੇ ਹਨ।
ਕੰਗਨਾ ਨੇ ਅੱਗੇ ਕਿਹਾ, 'ਕਈ ਸਰਕਾਰਾਂ ਨੇ ਇਸ ਬਾਲੀਵੁੱਡ ਡਰੱਗ ਮਾਫ਼ੀਆ ਨੂੰ ਅੱਗੇ ਵਧਣ 'ਚ ਮਦਦ ਕੀਤੀ ਹੈ। ਬਾਲੀਵੁੱਡ ਤੇ ਡਰੱਗ ਮਾਫ਼ੀਆ ਦਾ ਰਿਸ਼ਤਾ ਹੈ, ਉਹ ਇੱਕ-ਦੂਜੇ ਨੂੰ ਜਾਣਦੇ ਹਨ। ਕਲਾਕਾਰ ਡਰੱਗਸ ਦਾ ਸੇਵਨ ਕਰਦੇ ਹਨ। ਇਹ ਲੋਕ ਭਾਈ-ਭਤੀਜਾਵਾਦ ਨੂੰ ਵਧਾਵਾ ਦਿੰਦੇ ਹਨ।

Radio Mirchi