ਕੰਟਰੋਲ ਰੇਖਾ ਦੇ ਕਈ ਸੈਕਟਰਾਂ ’ਚ ਪਾਕਿ ਦੀ ਭਾਰੀ ਗੋਲੀਬਾਰੀ; ਇਕ ਜਵਾਨ ਸ਼ਹੀਦ; ਤਿੰਨ ਜ਼ਖ਼ਮੀ

ਕੰਟਰੋਲ ਰੇਖਾ ਦੇ ਕਈ ਸੈਕਟਰਾਂ ’ਚ ਪਾਕਿ ਦੀ ਭਾਰੀ ਗੋਲੀਬਾਰੀ; ਇਕ ਜਵਾਨ ਸ਼ਹੀਦ; ਤਿੰਨ ਜ਼ਖ਼ਮੀ

ਪਾਕਿ ਫੌਜ ਕੰਟਰੋਲ ਰੇਖਾ 'ਤੇ ਭਾਰਤ ਦੇ ਕਈ ਸੈਕਟਰਾਂ' ਚ ਭਾਰੀ ਗੋਲੀਬਾਰੀ ਕਰ ਰਹੀ ਹੈ। ਇਸ ਕਾਰਨ ਹੁਣ ਤੱਕ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ ਤੇ 3 ਗੰਭੀਰ ਜ਼ਖ਼ਮੀ ਹੋਏ ਹਨ। ਗੋਲਾਬਾਰੀ ਕਾਰਨ ਕਈ ਘਰ ਢਹਿ ਗਏ। ਭਾਰਤੀ ਜਵਾਬੀ ਕਾਰਵਾਈ ਕਾਰਨ ਪਾਕਿ ਦਾ ਕਾਫੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਦੇਰ ਰਾਤ ਦੱਸਿਆ ਕਿ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕਸਬੇ ਅਤੇ ਕਿਰਾਨੀ ਖੇਤਰ ਵਿੱਚ ਗੋਲੀਆਂ ਚਲਾਈਆਂ। ਇਸ ਦੌਰਾਨ ਪੁਣਛ ਵਿੱਚ ਕੰਟਰੋਲ ਰੇਖਾ ਨੇੜੇ ਭਾਰਤ ਦਾ ਇੱਕ ਜਵਾਨ ਸ਼ਹੀਦ ਹੋ ਗਿਆ, ਜਦਕਿ 3 ਹੋਰ ਜਵਾਨ ਜ਼ਖ਼ਮੀ ਹੋ ਗਏ। ਤਿੰਨਾਂ ਜ਼ਖ਼ਮੀਆਂ ਨੂੰ ਊਧਮਪੁਰ ਦੇ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ਹੀਦ ਜਵਾਨ ਦੀ ਪਛਾਣ 29 ਸਾਲਾ ਲੁੰਗਬੂਈ ਅਬੋਨਮਲੀ ​​ਵਜੋਂ ਹੋਈ ਹੈ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਖੇਤਰ ਦੇ ਰਾਮਪੁਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਐਤਵਾਰ ਸਵੇਰੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ।ਇਸ ਸਮੇਂ ਦੌਰਾਨ ਰਾਮਪੁਰ ਸੈਕਟਰ ਵਿੱਚ ਫਾਇਰਿੰਗ ਕੀਤੀ ਗਈ। ਨਾਲ ਹੀ ਮੋਰਟਾਰ ਵੀ ਚਲਾਏ ਗਏ। ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਪਰ ਹਾਲੇ ਪਤਾ ਨਹੀਂ ਲੱਗਿਆ ਕਿ ਇਸ ਵਿੱਚ ਪਾਕਿਸਤਾਨ ਦਾ ਕੋਈ ਫੌਜੀ ਮਰਿਅਾ ਹੈ ਜਾਂ ਨਹੀਂ।

Radio Mirchi