ਖਿਡਾਰੀਆਂ ਦੇ ਟੀਕਾਕਰਨ ਨੂੰ ਲੈ ਕੇ ਯੋਜਨਾ ਬਣਾਏਗਾ ਪੀ.ਸੀ.ਬੀ.
ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਕੋਵਿਡ-19 ਖ਼ਿਲਾਫ਼ ਆਪਣੇ ਖਿਡਾਰੀਆਂ ਦੇ ਟੀਕਾਕਰਨ ਨੂੰ ਲੈ ਕੇ ਅਗਲੇ ਮਹੀਨੇ ਤੱਕ ਯੋਜਨਾ ਬਣਾਏਗਾ। ਪੀ.ਸੀ.ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਸੀਮ ਨੇ ਕਿਹਾ ਕਿ ਕਈ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਪੀ.ਸੀ.ਬੀ. ਦੇ ਮੈਡੀਕਲ ਪੈਨਲ ਤੋਂ ਵੀ ਸਲਾਹ ਮੰਗੀ ਗਈ ਹੈ। ਵਸੀਮ ਨੇ ਕਿਹਾ, ‘ਹੁਣ ਤੱਕ ਟੈਸਟ ਖੇਡਣ ਵਾਲੇ ਕਿਸੇ ਦੇਸ਼ ਨੇ ਆਪਣੇ ਖਿਡਾਰੀਆਂ ਦੇ ਟੀਕਾਕਰਨ ਨੂੰ ਲੈ ਕੇ ਫ਼ੈਸਲਾ ਨਹੀਂ ਕੀਤਾ ਹੈ ਪਰ ਅਸੀਂ ਕੁੱਝ ਬਦਲਾਂ ’ਤੇ ਵਿਚਾਰ ਕਰ ਰਹੇ ਹਾਂ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਟੀਮ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਟੀਕਾਕਰਨ ਨੂੰ ਲੈ ਕੇ ਅਸੀਂ ਅਗਲੇ ਮਹੀਨੇ ਤੱਕ ਕੋਈ ਯੋਜਨਾ ਬਣਾ ਪਾਵਾਂਗੇ।’