ਗਗਨ ਕੋਕਰੀ ਇਸ ਗੱਲ ਤੋਂ ਹੋਏ ਪ੍ਰੇਸ਼ਾਨ, ਆਸਟ੍ਰੇਲੀਆ ਜਾ ਕੇ ਵੀ ਨਹੀਂ ਛੁੱਟਿਆ ਪਿੱਛਾ

ਗਗਨ ਕੋਕਰੀ ਇਸ ਗੱਲ ਤੋਂ ਹੋਏ ਪ੍ਰੇਸ਼ਾਨ, ਆਸਟ੍ਰੇਲੀਆ ਜਾ ਕੇ ਵੀ ਨਹੀਂ ਛੁੱਟਿਆ ਪਿੱਛਾ

ਜਲੰਧਰ  — ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਆਸਟ੍ਰੇਲੀਆ ਗਏ ਸਨ। ਉਨ੍ਹਾਂ ਨੇ ਆਪਣੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ, 'ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ…ਕਰਫਿਊ ਪਿੱਛਾ ਹੀ ਨਹੀਂ ਛੱਡ ਰਿਹਾ, ਜਿੱਥੇ ਜਾਂਦਾ ਆ ਉੱਥੇ ਲੱਗ ਜਾਂਦਾ ਹੈ। ਹੁਣ ਮੈਲਬਰਨ 'ਚ ਵੀ ਕਰਫਿਊ ਸ਼ੁਰੂ ਹੋ ਗਿਆ ਹੈ। ਸਾਰੇ ਖੁਸ਼ ਰਹੋ ਜ਼ਿੰਦਗੀ ਨੂੰ ਇੰਜੁਆਏ ਕਰੋ…ਬਸ ਹਰ ਪਲ ਯਾਦਗਾਰ ਆ ਤੁਹਾਡੇ ਲਈ।' ਇਸ ਪੋਸਟ ਨਾਲ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਵੀਡੀਓ ਵੀ ਸਾਂਝੀ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੇ ਕਿਸੇ ਮਿਊਜ਼ਿਕ ਸਟੇਜ ਸ਼ੋਅ ਦੌਰਾਨ ਦੀ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖ਼ੂਬ ਪਸੰਦ ਕੀਤੀ ਜਾ ਰਹੀ ਹੈ।
ਇਸ ਪੋਸਟ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਣਗੇ। ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ। ਉਹ ਪਿਛਲੇ ਸਾਲ ਪੰਜਾਬੀ ਫ਼ਿਲਮ 'ਯਾਰਾ ਵੇ' 'ਚ ਮੋਨਿਕਾ ਗਿੱਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ।

Radio Mirchi