ਗਾਇਕਾ ਅਫਸਾਨਾ ਖ਼ਾਨ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਕੀਤੀਆਂ ਸਾਂਝੀਆਂ
ਜਲੰਧਰ — ਆਪਣੇ ਗੀਤਾਂ ਨਾਲ ਹਰ ਇੱਕ ਦੇ ਦਿਲ ਵਿਚ ਜਗ੍ਹਾ ਬਣਾਉਣ ਵਾਲੀ ਗਾਇਕਾ ਅਫਸਾਨਾ ਖ਼ਾਨ ਨੇ ਨਵੀਂ ਲਗਜ਼ਰੀ ਕਾਰ ਖਰੀਦੀ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਇਸ ਖ਼ਾਸ ਮੌਕੇ 'ਤੇ ਗਾਇਕਾ ਅਫਸਾਨਾ ਖ਼ਾਨ ਨੇ ਕੁਝ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿਚ ਅਫਸਾਨਾ ਖ਼ਾਨ ਦਾ ਭਰਾ ਅਤੇ ਮਾਂ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਲਗਜ਼ਰੀ ਕਾਰ ਖਰੀਦ ਕੇ ਅਫਸਾਨਾ ਖ਼ਾਨ ਕਾਫ਼ੀ ਖੁਸ਼ ਹੈ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫਸਾਨਾ ਖ਼ਾਨ ਕੋਲ ਸਕੋਰਪੀਓ ਗੱਡੀ ਸੀ, ਜਿਹੜੀ ਕਿ ਉਹਨਾਂ ਨੇ ਸੇਲ ਕਰ (ਵੇਚ) ਦਿੱਤੀ ਹੈ। ਹੁਣ ਅਫਸਾਨਾ ਖ਼ਾਨ ਨਵੀਂ ਖੀਅ ਕਾਰ ਦੀ ਮਾਲਕਨ ਬਣ ਗਈ ਹੈ।
ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉੇਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ। ਉਹਨਾਂ ਦੇ ਗਾਣਿਆਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ।