ਗਾਜ਼ਾ ’ਤੇ ਇਜ਼ਰਾਿੲਲੀ ਹਮਲੇ ’ਚ 33 ਹਲਾਕ

ਗਾਜ਼ਾ ’ਤੇ ਇਜ਼ਰਾਿੲਲੀ ਹਮਲੇ ’ਚ 33 ਹਲਾਕ

ਗਾਜ਼ਾ ਸਿਟੀ ’ਤੇ ਇਜ਼ਰਾਇਲੀ ਹਵਾਈ ਹਮਲਿਆਂ ’ਚ ਅੱਜ ਤਿੰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਤੇ ਕਰੀਬ 33 ਲੋਕ ਮਾਰੇ ਗਏ ਹਨ। ਗਾਜ਼ਾ ਦੇ ਸਿਹਤ ਵਿਭਾਗ ਮੁਤਾਬਕ ਮ੍ਰਿਤਕਾਂ ਵਿਚ 12 ਔਰਤਾਂ ਤੇ 8 ਬੱਚੇ ਸ਼ਾਮਲ ਹਨ ਤੇ 50 ਹੋਰ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਦੇ ਚੋਟੀ ਦੇ ‘ਹਮਾਸ’ ਆਗੂ ਯਾਹੀਯੇਹ ਸਿਨਵਾਰ ਦਾ ਘਰ ਤਬਾਹ ਕਰ ਦਿੱਤਾ ਗਿਆ ਹੈ। ਇਹ ਹਮਲਾ ਗਾਜ਼ਾ ਦੇ ਦੱਖਣ ਵਿਚ ਖਾਨ ਯੂਨਿਸ ਖੇਤਰ ’ਤੇ ਕੀਤਾ ਗਿਆ। ਹਮਾਸ ਆਗੂਆਂ ਦੇ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਜ਼ਰਾਇਲੀ ਫ਼ੌਜ ਨੇ ਹਮਲੇ ਤੇਜ਼ ਕਰ ਦਿੱਤੇ ਹਨ ਤੇ ‘ਹਮਾਸ’ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਕੌਮਾਂਤਰੀ ਭਾਈਚਾਰਾ ਵਿਚੋਲਗੀ ਕਰ ਕੇ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ‘ਹਮਾਸ’ ਦੇ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਸ਼ਾਂਤੀ ਦੇ ਯਤਨ ਭੰਗ ਹੋ ਸਕਦੇ ਹਨ। ਦੱਸਣਯੋਗ ਹੈ ਕਿ ਇਜ਼ਰਾਈਲ ਤੇ ‘ਹਮਾਸ’ ਵਿਚਾਲੇ ਟਕਰਾਅ ਦਾ ਅਸਰ ਹੁਣ ਹੋਰਨਾਂ ਹਿੱਸਿਆਂ ਵਿਚ ਵੀ ਨਜ਼ਰ ਆ ਰਿਹਾ ਹੈ। ਪੱਛਮੀ ਕੰਢੇ ਅਤੇ ਇਜ਼ਰਾਈਲ ਦੇ ਅੰਦਰ ਵੀ ਯਹੂਦੀ ਤੇ ਅਰਬ ਨਾਗਰਿਕਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ। ਹੁਣ ਤੱਕ ਗਾਜ਼ਾ ਵਿਚ 181 ਫ਼ਲਸਤੀਨੀ ਮਾਰੇ ਗਏ ਹਨ। 1225 ਤੋਂ ਵੱਧ ਜਣੇ ਜ਼ਖ਼ਮੀ ਵੀ ਹੋਏ ਹਨ। ਜਦਕਿ ਦੂਜੇ ਪਾਸੇ ਇਜ਼ਰਾਈਲ ਵਿਚ 8 ਜਣੇ ਮਾਰੇ ਗਏ ਹਨ। ਰਾਮੱਲ੍ਹਾ (ਪੱਛਮੀ ਕੰਢੇ) ਤੋਂ ਗੱਲਬਾਤ ਕਰਦਿਆਂ ਫ਼ਲਸਤੀਨੀ ਵਿਦੇਸ਼ ਮੰਤਰੀ ਰਿਆਦ ਮਲਕੀ ਨੇ ਇਜ਼ਰਾਈਲ ਉਤੇ ਹੱਲਾ ਬੋਲਦਿਆਂ ਕਿਹਾ ਕਿ ਗਾਜ਼ਾ ਵਿਚ ਲੋਕਾਂ ਖ਼ਿਲਾਫ਼ ਅਪਰਾਧ ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਦਸ ਹਜ਼ਾਰ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। -

Radio Mirchi