ਗੁਰਦੁਆਰਾ ਲੰਗਰ ਸਾਹਿਬ ਵਿੱਚ ਕਰੋਨਾ ਦੇ 20 ਮਰੀਜ਼
ਮਹਾਰਾਸ਼ਟਰ ਦੇ ਨਾਂਦੇੜ ਵਿੱਚ ਗੁਰਦੁਆਰਾ ਲੰਗਰ ਸਾਹਿਬ ਵਿੱਚ ਕਰੋਨਾ ਤੋਂ ਪੀੜਤ 20 ਸ਼ਰਧਾਲੂਆਂ ਦਾ ਪਤਾ ਲੱਗਾ ਹੈ। ਡਾਕਟਰੀ ਟੀਮ ਨੇ 97 ਵਿਅਕਤੀਆਂ ਦੇ ਨਮੂਨੇ ਲਏ ਸਨ, ਜਿਨ੍ਹਾਂ ਵਿੱਚੋਂ 20 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਰੀਜ਼ਾਂ ਨੂੰ ਐੱਨਆਰਆਈ ਭਵਨ ਕੋਵਿਟ ਕੇਅਰ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਸ਼ਰਧਾਲੂਆਂ ਦੇ ਨਮੂਨੇ 30 ਅਪਰੈਲ ਤੇ ਪਹਿਲੀ ਮਈ ਨੂੰ ਲਏ ਗਏ ਸਨ। 25 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।