ਗੋਲਫ : ਅਦਿੱਤੀ ਸਾਂਝੇ ਤੌਰ ਤੇ 49ਵੇਂ ਸਥਾਨ ਤੇ

ਗੋਲਫ : ਅਦਿੱਤੀ ਸਾਂਝੇ ਤੌਰ ਤੇ 49ਵੇਂ ਸਥਾਨ ਤੇ

ਰੋਜਰਸ – ਭਾਰਤ ਦੀ ਸਟਾਰ ਗੋਲਫਰ ਅਦਿੱਤੀ ਅਸ਼ੋਕ ਇੱਥੇ ਆਖਰੀ ਦੌਰ ਵਿਚ ਦੋ ਅੰਡਰ 69 ਦੇ ਸਕੋਰ ਨਾਲ ਐੱਨ. ਡਬਲਯੂ. ਅਰਕਾਂਸਾਸ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 49ਵੇਂ ਸਥਾਨ 'ਤੇ ਰਹੀ। ਕੋਰੋਨਾ ਵਾਇਰਸ ਦੀ ਬ੍ਰੇਕ ਤੋਂ ਬਾਅਦ ਅਮਰੀਕਾ ਵਿਚ ਪਹਿਲੀ ਮਹਿਲਾ ਪੀ. ਜੀ. ਏ. ਟੂਰ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੀ ਅਦਿਤੀ ਨੇ ਆਖਰੀ ਦੌਰ ਵਿਚ ਤਿੰਨ ਬਰਡੀਆਂ ਕੀਤੀਆਂ ਪਰ ਉਹ ਇਕ ਬੋਗੀ ਵੀ ਕਰ ਬੈਠੀ। ਅਦਿੱਤੀ ਦਾ ਕੁਲ ਸਕੋਰ 5 ਅੰਡਰ 208 ਰਿਹਾ। ਆਸਟਿਨ ਅਰਨਸਟ ਨੇ ਆਖਰੀ ਦੌਰ ਵਿਚ 8 ਅੰਡਰ 63 ਦੇ ਸਕੋਰ ਨਾਲ ਆਪਣਾ ਦੂਜਾ ਐੱਲ. ਪੀ. ਜੀ. ਏ. ਟੂਰ ਖਿਤਾਬ ਜਿੱਤਿਆ। ਉਸ ਨੇ ਅਨਾ ਨੋਰਡਕਿਸਟ (69) ਨੂੰ ਦੋ ਸ਼ਾਟਾਂ ਨਾਲ ਪਛਾੜਿਆ।

Radio Mirchi