ਘਰੇਲੂ ਉਡਾਣਾਂ ਮੁੜ ਸ਼ੁਰੂ ਹੋਈਆਂ, 100 ਤੋਂ ਵੱਧ ਰੱਦ

ਘਰੇਲੂ ਉਡਾਣਾਂ ਮੁੜ ਸ਼ੁਰੂ ਹੋਈਆਂ, 100 ਤੋਂ ਵੱਧ ਰੱਦ

ਕਰੋਨਾ ਪੀੜਤਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਅਤੇ ਵੱਖ ਵੱਖ ਸੂਬਿਆਂ ਵੱਲੋਂ ਹਵਾਈ ਅੱਡੇ ਖੋਲ੍ਹਣ ਵਿੱਚ ਨਾਖੁਸ਼ੀ ਜਤਾਉਣ ਦੇ ਬਾਵਜੂਦ ਦੇਸ਼ ਵਿੱਚ ਅੱਜ ਦੋ ਮਹੀਨਿਆਂ ਦੇ ਵਕਫ਼ੇ ਬਾਅਦ ਘਰੇਲੂ ਹਵਾਈ ਸੇਵਾ ਮੁੜ ਬਹਾਲ ਹੋ ਗਈ। ਅੱਜ 100 ਤੋਂ ਵਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਭਾਰੀ ਹਫ਼ੜਾ ਦਫੜੀ ਵੀ ਦੇਖਣ ਨੂੰ ਮਿਲੀ। ਦਿੱਲੀ ਵਿੱਚ 80 ਤੋਂ ਵਧ ਅਤੇ ਬੰਗਲੁਰੂ ਵਿੱਚ 20 ਉਡਾਣਾਂ ਰੱਦ ਕੀਤੀਆਂ ਗਈਆਂ। ਸਵੇਰੇ 10 ਵਜੇ ਤੱਕ ਕਈਆਂ ਨੇ ਟਵਿੱਟਰ ‘ਤੇ ਰਾਸ਼ਟਰੀ ਕੈਰੀਅਰ ਏਅਰ ਇੰਡੀਆ ’ਤੇ ਬਿਨਾਂ ਕਿਸੇ ਨੋਟਿਸ ਦੇ ਉਡਾਣਾਂ ਰੱਦ ਕਰਨ ਦਾ ਦੋਸ਼ ਲਾਇਆ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਲਗਭਗ 380 ਉਡਾਣਾਂ ਵਿੱਚੋਂ, 82 (ਦੋਵੇਂ ਰਵਾਨਗੀ ਅਤੇ ਆਉਣ ਵਾਲੀਆਂ) ਪਹਿਲਾਂ ਹੀ ਦੁਪਹਿਰ ਤੱਕ ਰੱਦ ਕਰ ਦਿੱਤੀਆਂ ਗਈਆਂ ਸਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆ ਅੱਜ ਦਿੱਲੀ ਹਵਾਈ ਅੱਡੇ ਤੋਂ ਪੁਣੇ ਲਈ ਸਵੇਰੇ ਪੌਣੇ ਪੰਜ ਵਜੇ ਜਦੋਂ ਕਿ ਜਦੋਂਕਿ ਮੁੰਬਈ ਹਵਾਈ ਅੱਡੇ ਤੋਂ ਪਟਨਾ ਲਈ ਪੌਣੇ ਸੱਤ ਵਜੇ ਪਹਿਲਾ ਜਹਾਜ਼ ਰਵਾਨਾ ਹੋਇਆ।

Radio Mirchi