ਚੀਨ ਦੇ ਰਾਸ਼ਟਰਪਤੀ ਦਾ ਸੁਨੇਹਾ: ਮਜ਼ਬੂਤ ਫੌਜ ਤਿਆਰ ਕਰੋ ਤੇ ਦੇਸ਼ ਵੱਲ ਕੌੜੀ ਅੱਖ ਨਾਲ ਦੇਖਣ ਵਾਲਿਆਂ ਨੂੰ ਸਬਕ ਸਿਖਾਓ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ 100 ਵੀਂ ਵਰ੍ਹੇਗੰਢ ਦੇ ਮੌਕੇ ਦੇਸ਼ ਦੀ ਰੱਖਿਆ ਲਈ ਮਜ਼ਬੂਤ ਫੌਜ ਤਿਆਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਚੀਨੀ ਲੋਕ ਕਦੇ ਵੀ ਕਿਸੇ ਵਿਦੇਸ਼ੀ ਤਾਕਤ ਨੂੰ ਉਨ੍ਹਾਂ ਨੂੰ "ਧਮਕਾਉਣ, ਤੰਗ ਕਰਨ ਜਾਂ ਅਧੀਨ ਕਰਨ" ਦੀ ਇਜਾਜ਼ਤ ਨਹੀਂ ਦੇਣਗੇ। ਤਿਆਨਮਿਨ ਚੌਕ ਵਿੱਚ ਸ਼ੀ ਨੇ ਸਮਾਗਮ ਨੂੰ ਕਰੀਬ ਇਕ ਘੰਟੇ ਤੱਕ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਤਾਇਵਾਨ ਨੂੰ ਚੀਨ ਦੀ ਮੁੱਖ ਧਰਤੀ ਨਾਲ ਜੋੜ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਇਹ ਇਤਿਹਾਸਕ ਟੀਚਾ ਹੈ।