ਚੀਨ ਨੇ 10 ਭਾਰਤੀ ਜਵਾਨ ਰਿਹਾਅ ਕੀਤੇ

ਚੀਨ ਨੇ 10 ਭਾਰਤੀ ਜਵਾਨ ਰਿਹਾਅ ਕੀਤੇ

ਭਾਰਤ ਤੇ ਚੀਨ ਵਿਚਾਲੇ ਮੇਜਰ ਜਨਰਲ ਪੱਧਰ ਦੀ ਹੋਈ ਗੱਲਬਾਤ ਤੋਂ ਬਾਅਦ ਬੀਤੀ ਸ਼ਾਮ ਭਾਰਤੀ ਸੈਨਾ ਦੇ ਦਸ ਜਵਾਨਾਂ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਰਿਹਾਅ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਇਨ੍ਹਾਂ ਜਵਾਨਾਂ ’ਚ ਦੋ ਅਫਸਰ ਵੀ ਸ਼ਾਮਲ ਸਨ। ਸੂਤਰਾਂ ਅਨੁਸਾਰ ਇਹ ਜਵਾਨ ਜਾਂ ਤਾਂ ਲਾਪਤਾ ਸਨ ਜਾਂ ਇਨ੍ਹਾਂ ਨੂੰ ਫੜਿਆ ਗਿਆ ਸੀ। ਨਿਯਮਾਂ ਅਨੁਸਾਰ ਇਨ੍ਹਾਂ ਜਵਾਨਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਤੇ ਉਨ੍ਹਾਂ ਤੋਂ ਉਨ੍ਹਾਂ ਦੇ ਲਾਪਤਾ ਰਹਿਣ ਦੇ ਸਮੇਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਅਜੇ ਤੱਕ ਸਰਕਾਰ ਜਾਂ ਭਾਰਤੀ ਫੌਜ ਵੱਲੋਂ ਇਨ੍ਹਾਂ ਜਵਾਨਾਂ ਨੂੰ ਰਿਹਾਅ ਕੀਤੇ ਜਾਣ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉੱਧਰ ਦੋਵੇਂ ਮੁਲਕਾਂ ਦੀ ਫ਼ੌਜ ਦੇ ਪਿੱਛੇ ਹਟਣ
ਸਬੰਧੀ ਗੱਲਬਾਤ ਦਾ ਦੌਰ ਅਗਲੇ ਹਫ਼ਤੇ ਵੀ ਜਾਰੀ ਰਹੇਗਾ। ਪੀਐੱਲਏ ਨਾਲ ਲਗਾਤਾਰ ਤਿੰਨ ਦਿਨ ਗੱਲਬਾਤ ਮਗਰੋਂ ਵੀਰਵਾਰ ਦੁਪਹਿਰ ਬਾਅਦ ਭਾਰਤੀ ਫ਼ੌਜੀਆਂ ਦੀ ਰਿਹਾਈ ਸੰਭਵ ਹੋ ਸਕੀ ਹੈ। ਚੀਨੀ ਫ਼ੌਜ ਨੇ ਝੜਪ ਮਗਰੋਂ ਭਾਰਤੀ ਜਵਾਨਾਂ ਨੂੰ ਫੜ ਲਿਆ ਸੀ। ਵਾਰਤਾ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਚੀਨ ਗਲਵਾਨ ਘਾਟੀ ’ਚੋਂ ਆਪਣੀ ਫ਼ੌਜ ਅਤੇ ਊਥੇ ਲਾਏ ਗਏ ਤੰਬੂਆਂ ਨੂੰ ਹਟਾ ਲਵੇ। ਜਵਾਨਾਂ ਦੀ ਰਿਹਾਈ ਮਗਰੋਂ ਭਾਰਤੀ ਫ਼ੌਜ ਨੇ ਵੀਰਵਾਰ ਸ਼ਾਮ ਨੂੰ ਕਿਹਾ ਸੀ ਕਿ ਚੀਨੀ ਫ਼ੌਜ ਨਾਲ ਹਿੰਸਕ ਝੜਪ ਮਗਰੋਂ ਕੋਈ ਵੀ ਜਵਾਨ ਲਾਪਤਾ ਨਹੀਂ ਹੈ।

Radio Mirchi