ਚੀਨ ਬੋਲਿਆ, ਅਮਰੀਕਾ ਚਲਾ ਰਿਹੈ ਹੈਕਿੰਗ ਦਾ ਸਭ ਤੋਂ ਵੱਡਾ ਸਮਰਾਜ

ਚੀਨ ਬੋਲਿਆ, ਅਮਰੀਕਾ ਚਲਾ ਰਿਹੈ ਹੈਕਿੰਗ ਦਾ ਸਭ ਤੋਂ ਵੱਡਾ ਸਮਰਾਜ

ਬੀਜ਼ਿੰਗ/ਵਾਸ਼ਿੰਗਟਨ - ਕੋਰੋਨਾਵਾਇਰਸ, ਹਾਂਗਕਾਂਗ ਅਤੇ ਸਾਊਥ ਚਾਈਨਾ ਸੀ ਨੂੰ ਲੈ ਕੇ ਆਪਸ ਵਿਚ ਭਿੜੇ ਚੀਨ ਅਤੇ ਅਮਰੀਕਾ ਵਿਚ ਤਣਾਅ ਵੱਧਦਾ ਜਾ ਰਿਹਾ ਹੈ। ਅਮਰੀਕਾ ਨੇ ਜਿਥੇ ਚੀਨ 'ਤੇ ਦੋਸ਼ ਲਾਇਆ ਸੀ ਕਿ ਟਿਕਟਾਕ ਦਾ ਡਾਟਾ ਸਿੱਧਾ ਚੀਨੀ ਸਰਵਰ 'ਤੇ ਸਟੋਰ ਹੁੰਦਾ ਹੈ, ਉਥੇ ਡ੍ਰੈਗਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਮਰੀਕਾ ਦੁਨੀਆ ਵਿਚ ਸਭ ਤੋਂ ਵੱਡਾ ਹੈਕਿੰਗ ਸਮਰਾਜ ਚਲਾਉਂਦਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਚੀਨ 'ਤੇ ਹੈਕਿੰਗ ਦਾ ਦੋਸ਼ ਲਾਇਆ ਸੀ।
ਚੀਨ ਨੇ ਪੁੱਛਿਆ - ਅਮਰੀਕਾ ਕੋਲ ਕਿਹੜੇ ਹਨ ਸਬੂਤ
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੇ ਹੁਆ ਚੁਨਯਿੰਗ ਨੇ ਕਿਹਾ ਕਿ ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਟਿਕਟਾਕ ਦਾ ਡਾਟਾ ਚੀਨੀ ਆਰਮੀ ਅਤੇ ਚੀਨੀ ਕਮਿਊਨਿਸਟ ਪਾਰਟੀ ਕੋਲ ਜਾਂਦਾ ਹੈ। ਕੀ ਉਨ੍ਹਾਂ ਕੋਲ ਕੋਈ ਸਬੂਤ ਹੈ। ਉਨ੍ਹਾਂ ਕੋਲ ਸਬੂਤ ਨਹੀਂ ਹਨ। ਇਹ ਬਸ ਅਮਰੀਕਾ ਦੀ ਝੂਠ ਦੀ ਲਿਸਟ ਵਿਚ ਨਵੀਂ ਐਂਟਰੀ ਹੈ। ਅਮਰੀਕਾ ਆਪਣੇ ਮੂਲਾਂ ਦਾ ਦਾਅਵਾ ਕਰਦਾ ਹੈ ਫਿਰ ਵੀ ਇਕ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਡਰਿਆ ਹੋਇਆ ਹੈ ਜਿਸ 'ਤੇ ਨੌਜਵਾਨ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹਨ।
ਪ੍ਰਿਜ਼ਮ ਗੇਟ ਘਟਨਾ ਦਾ ਚੀਨ ਨੇ ਦਿੱਤਾ ਹਵਾਲਾ
ਉਨ੍ਹਾਂ ਆਖਿਆ ਕਿ ਅਮਰੀਕੀ ਪ੍ਰਿਜ਼ਮ ਗੇਟ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਉਹ ਦੁਨੀਆ ਵਿਚ ਸਭ ਤੋਂ ਵੱਡਾ ਹੈਕਿੰਗ ਦਾ ਸਮਰਾਜ ਚਲਾ ਰਿਹਾ ਹੈ। ਉਹ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਦਾ ਸਰਵਿਲਾਂਸ ਕਰ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਅਮਰੀਕਾ ਨੂੰ ਖੁਦ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਮਰੀਕਾ ਚੀਨ ਵਿਚ ਵਿਵਾਦ
ਅਮਰੀਕਾ ਅਤੇ ਚੀਨ ਵਿਚਾਲੇ ਵਿਵਾਦ ਦਾ ਪ੍ਰਮੁੱਖ ਕਾਰਨ ਦੁਨੀਆ ਵਿਚ ਆਪਣੀ ਧੌਂਸ ਜਮਾਉਣਾ ਹੈ। ਟ੍ਰੇਡ ਵਾਰ ਤੋਂ ਬਾਅਦ, ਕੋਰੋਨਾਵਾਇਰਸ, ਹਾਂਗਕਾਂਗ ਵਿਚ ਨਵਾਂ ਸੁਰੱਖਿਆ ਕਾਨੂੰਨ, ਸਾਊਥ ਚਾਈਨਾ ਸੀ ਵਿਚ ਦਬਦਬੇ ਦੀ ਦੌੜ, ਭਾਰਤ-ਜਾਪਾਨ-ਆਸਟ੍ਰੇਲੀਆ ਅਤੇ ਤਾਈਵਾਨ ਖਿਲਾਫ ਚੀਨ ਦਾ ਹਮਲਾਵਰ ਰਵੱਈਆ, ਅਮਰੀਕੀ ਪੱਤਰਕਾਰਾਂ 'ਤੇ ਪਾਬੰਦੀ, ਉਇਗਰਾਂ ਦਾ ਕਤਲੇਆਮ ਅਤੇ ਤਿੱਬਤ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਹੈ।

Radio Mirchi