ਚੰਡੀਗੜ੍ਹ ’ਚ ਕਰੋਨਾ ਦੇ 11 ਹੋਰ ਮਾਮਲੇ

ਚੰਡੀਗੜ੍ਹ ’ਚ ਕਰੋਨਾ ਦੇ 11 ਹੋਰ ਮਾਮਲੇ

ਸ਼ਹਿਰ ਦੀ ਬਾਪੂ ਧਾਮ ਕਲੋਨੀ ਵਿੱਚ ਅੱਜ ਕਰੋਨਾ ਦੇ 11 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 159 ਤੱਕ ਪਹੁੰਚ ਗਈ ਹੈ। ਚੰਡੀਗੜ੍ਹ ਦੇ ਪਿੰਡ ਹੱਲੋਮਾਜਰਾ ਵਿੱਚ ਕਿਰਾਏਦਾਰ ਉਤੇ ਰਹਿ ਰਹੇ ਸ਼ਰਾਬ ਪੀਣ ਦੇ ਆਦੀ ਪਰਵਾਸੀ ਮਜ਼ਦੂਰ ਕੰਚਨ ਦੀ ਮੌਤ ਹੋਈ ਹੈ। ਉਸ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਪੁਸ਼ਟੀ ਨਹੀਂ ਹੋਈ ਹੈ ਪਰ ਉਸ ਦੀ ਮੌਤ ਦਾ ਕਾਰਨ ਕਰੋਨਾ ਨੂੰ ਮੰਨਿਆ ਜਾ ਰਿਹਾ ਹੈ।

Radio Mirchi