ਚੰਡੀਗੜ੍ਹ ’ਚ ਕਰੋਨਾ ਦੇ 6 ਹੋਰ ਮਰੀਜ਼
ਸ਼ਹਿਰ ਵਿੱਚ ਅੱਜ ਸਵੇਰੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ 6 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ ਬਾਪੂ ਧਾਮ ਕਲੋਨੀ ਤੋਂ ਤਿੰਨ ਮਹੀਨੇ ਦੀ ਬੱਚੀ, 33 ਅਤੇ 35 ਸਾਲ ਦੀਆਂ ਦੋ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੈਕਟਰ 26 ਵਿੱਚ 25 ਸਾਲਾ ਔਰਤ, ਕੱਚੀ ਕਲੋਨੀ ਧਨਾਸ ਦਾ 44 ਸਾਲਾ ਵਿਅਕਤੀ ਅਤੇ ਸੈਕਟਰ 16 ਤੋਂ 24 ਸਾਲਾ ਵਿਅਕਤੀ ਸ਼ਾਮਲ ਹਨ। ਇਸ ਪ੍ਰਕਾਰ ਸ਼ਹਿਰ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 187 ਹੋ ਗਈ ਹੈ ਅਤੇ ਐਕਟਿਵ ਕੇਸ 156 ਹਨ।