ਜਗਨਨਾਥ ਰੱਥ ਯਾਤਰਾ: ਪਾਬੰਦੀਆਂ ਦੇ ਬਾਵਜੂਦ ਸ਼ਰਧਾਲੂਆਂ ’ਚ ਉਤਸ਼ਾਹ

ਜਗਨਨਾਥ ਰੱਥ ਯਾਤਰਾ: ਪਾਬੰਦੀਆਂ ਦੇ ਬਾਵਜੂਦ ਸ਼ਰਧਾਲੂਆਂ ’ਚ ਉਤਸ਼ਾਹ

ਉੜੀਸਾ ਦੇ ਪੁਰੀ ਵਿੱਚ ਪਾਬੰਦੀਆਂ ਦੇ ਬਾਵਜੂਦ ਪੁਜਾਰੀ ਤੇ ਸ਼ਰਧਾਲੂਆਂ ਵਿੱਚ ਇਤਿਹਾਸਕ ਭਗਵਾਨ ਜਗਨਨਾਗ ਰੱਥ ਯਾਤਰਾ ਲਈ ਭਾਰੀ ਉਤਸ਼ਾਹ ਹੈ। ਇਹ ਰੱਥ ਯਾਤਰਾ ਕੋਵਿਡ-19 ਕਾਰਨ ਕਈ ਪਾਬੰਦੀਆਂ ਤਹਿਤ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪਹਿਲਾ ਸੁਪਰੀਮ ਕੋਰਟ ਨੇ ਇਹ ਯਾਤਰਾ ਨਾ ਕੱਢਣ ਦਾ ਹੁਕਮ ਦਿੱਤਾ ਸੀ ਪਰ ਸੋਮਵਾਰ ਨੂੰ ਸਰਵਉੱਚ ਅਦਾਲਤ ਨੇ ਆਪਣੇ ਇਸ ਹੁਕਮ ਵਿੱਚ ਸੋਧ ਕੀਤੀ ਤੇ ਕਿਹਾ ਕਿ ਕੁੱਝ ਸ਼ਰਤਾਂ ਤਹਿਤ ਯਾਤਰਾ ਕੱਢੀ ਜਾ ਸਕਦੀ ਹੈ। ਰਾਜ ਸਰਕਾਰ ਨੇ ਕਿਹਾ ਸੀ ਕਿ ਜਨਤਾ ਦੀ ਗੈਰਹਾਜ਼ਰੀ ਵਿੱਚ ਵੀ ਢੁਕਵੇਂ ਢੰਗ ਨਾਲ ਯਾਤਰਾ ਸੰਭਵ ਹੈ ਇਸ ’ਤੇ ਅਦਾਲਤ ਨੇ ਕਿਹਾ ਕਿ ਜੇ ਇਸ ਵਿੱਚ ਲੋਕ ਹਿੱਸਾ ਨਹੀਂ ਲੈਣਗੇ ਤਾਂ ਇਸ ਯਾਤਰਾਂ ਨੂੰ ਕੱਢਿਆ ਜਾ ਸਕਦਾ ਹੈ ਪਰ ਕੁੱਝ ਸ਼ਰਤਾਂ ਨਾਲ। ਇਸ ਕੇਸ ਵਿਚ ਦਾਇਰ ਕਈ ਅਰਜ਼ੀਆਂ ਦੀ ਸੁਣਵਾਈ ਤੋਂ ਬਾਅਦ ਚੀਫ਼ ਜਸਟਿਸ ਐੱਸਏ ਬੋਬਡੇ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਏਐਸ ਬੋਪੰਨਾ ਦੇ ਬੈਂਚ ਨੇ ਉੜੀਸਾ ਸਰਕਾਰ ਨੂੰ ਰੱਥ ਯਾਤਰਾ ਦੌਰਾਨ ਪੁਰੀ ਸ਼ਹਿਰ ਵਿਚ ਕਰਫਿਊ ਲਾਉਣ ਦੇ ਨਿਰਦੇਸ਼ ਦਿੱਤੇ ਅਤੇ ਨਾਲ ਹੀ ਕਿਹਾ ਕਿ ਸ਼ਹਿਰ ਵਿਚ ਦਾਖਲ ਹੋਣ ਵਾਲੇ ਸਾਰੇ ਰਸਤੇ ਬੰਦ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਛੇਤੀ ਨਾਲ ਰਾਜ ਸਰਕਾਰ ਨੇ ਰੱਥ ਖਿੱਚਣ ਵਾਲੇ 1500 ਲੋਕਾਂ ਦੀ ਕੋਵਿਡ-19 ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਥ ਯਾਤਰਾ ਲਈ ਵਧਾਈ ਦਿੱਤੀ 

Radio Mirchi