ਜਸਵਿੰਦਰ ਬਰਾੜ ਨੂੰ ਡੂੰਗਾ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ

ਜਸਵਿੰਦਰ ਬਰਾੜ ਨੂੰ ਡੂੰਗਾ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ

ਜਲੰਧਰ : ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਦੇ ਪਰਿਵਾਰ 'ਚ ਇਸ ਸਮੇਂ ਸੋਗ ਦੀ ਲਹਿਰ ਹੈ।ਬੀਤੇ ਕੱਲ੍ਹ ਨੂੰ ਗਾਇਕਾ ਜਸਵਿੰਡਰ ਬਰਾੜ ਦੇ ਵੱਡੇ ਭਰਾ ਦੀ ਮੌਤ ਹੋ ਗਈ ਇਸ ਗੱਲ ਦੀ ਜਾਣਕਾਰੀ ਖੁਦ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ। ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦਿਆਂ ਜਸਵਿੰਦਰ ਬਰਾੜ ਨੇ ਇਕ ਭਾਵੁਕ ਸੰਦੇਸ਼ ਵੀ ਲਿਖਿਆ ਹੈ। ਜਸਵਿੰਦਰ ਬਰਾੜ ਲਿਖਦੇ ਹਨ -
ਵੱਡੇ ਭਰਾ ਥੰਮ ਹੁੰਦੇ ਨੇ ਤੇ ਉਹਨਾਂ ਦਾ ਵਿਛੋੜਾ ਦਾ ਵਿਛੋੜਾ ਕਦੀ ਵੀ ਪੂਰਾ ਨੀ ਹੋ ਸਕਦਾ RIP
ਭਰਾ ਦੀ ਮੌਤ ਕਾਰਨ ਜਸਵਿੰਦਰ ਬਰਾੜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਗਾਇਕਾ ਜਸਵਿੰਦਰ ਬਰਾੜ ਦੇ ਬੇਟੇ ਦੀ ਕਿਡਨੀ ਦਾ ਆਪਰੇਸ਼ਨ ਹੋਇਆ ਸੀ। ਜਸਵਿੰਦਰ ਬਰਾੜ ਆਪਣੇ ਸਮੇਂ ਦੀ ਹਿੱਟ ਗਾਇਕਾ 'ਚੋਂ ਇਕ ਹੈ।ਜਸਵਿੰਦਰ ਬਰਾੜ ਨੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਕਈ ਹਿਟ ਗੀਤ ਪਾਏ ਹਨ। 

Radio Mirchi