ਜਾਣੋ ਟਰੰਪ ਨੂੰ ਨੋਬਲ ਪੁਰਸਕਾਰ ਲਈ ਕਿਸ ਨੇ, ਕਿਉਂ ਤੇ ਕਿਵੇਂ ਕੀਤਾ ਨਾਮਜ਼ਦ
ਵਾਸ਼ਿੰਗਟਨ : ਤੁਸੀਂ ਬੀਤੇ ਦਿਨ ਤੋਂ ਇਹ ਖ਼ਬਰ ਸੁਣ ਰਹੇ ਹੋਵੋਗੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਲਈ ਨਾਮਜ਼ਦ ਕੀਤਾ ਗਿਆ ਹੈ। ਅਜਿਹੇ ਵਿਚ ਇਹ ਜਾਣਨਾ ਲਾਜ਼ਮੀ ਬਣਦਾ ਹੈ ਕਿ ਨੋਬਲ ਪੁਰਸਕਾਰ ਕੀ ਹੈ? ਇਹ ਕਿਸ ਨੂੰ ਤੇ ਕਿਉਂ ਦਿੱਤਾ ਜਾਂਦਾ ਹੈ? ਇਸ ਲਈ ਕਿਸੇ ਵਿਅਕਤੀ ਦੇ ਨਾਮ ਦੀ ਸਿਫਾਰਿਸ਼ ਕਿਵੇਂ ਤੇ ਕੌਣ ਕਰਦਾ ਹੈ? ਤੇ ਕਿਸ ਵੱਲੋਂ ਇਹ ਦਿੱਤਾ ਜਾਂਦਾ ਹੈ?
ਟਰੰਪ ਦਾ ਨਾਮ ਹੀ ਕਿਉਂ?
ਦਰਅਸਲ ਤੁਹਾਨੂੰ ਪਤਾ ਹੋਵੇਗਾ ਕਿ ਬੀਤੇ ਲੰਬੇ ਸਮੇਂ ਤੋਂ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਦੇ ਆਪਸੀ ਸੰਬੰਧ ਬਹੁਤੇ ਚੰਗੇ ਨਹੀਂ ਹਨ। ਅਜਿਹੇ ਵਿਚ ਟਰੰਪ ਨੇ ਵਿਚੋਲਾ ਬਣ ਕੇ ਦੋਨਾਂ ਮੁਲਕਾਂ ਦਾ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਕ, ਇਜ਼ਰਾਇਲ ਵੀ ਵਿਵਾਦਿਤ ਫ਼ੈਸਲਿਆਂ ਤੋਂ ਪਿੱਛੇ ਹਟਣ ਲਈ ਮੰਨ ਗਿਆ ਹੈ ਤੇ 15 ਸਤੰਬਰ ਨੂੰ ਦੋਨਾਂ ਮੁਲਕਾਂ ਦਰਮਿਆਨ ਅਮਰੀਕਾ ਦੇ ਵ੍ਹਾਈਟ ਹਾਊਸ ਵਿਖੇ ਸ਼ਾਂਤੀ ਸਮਝੌਤਾ ਹੋਣ ਜਾ ਰਿਹਾ ਹੈ।ਅਜਿਹੇ ਵਿਚ UAE ਗਲਫ ਮੁਲਕਾਂ ਵਿਚੋਂ ਪਹਿਲਾ ਅਜਿਹਾ ਮੁਲਕ ਬਣ ਜਾਵੇਗਾ ਜਿਸ ਦੇ ਇਜ਼ਰਾਇਲ ਨਾਲ ਸਿੱਧੇ ਡਿਪਲੋਮੈਟਿਕ ਸੰਬੰਧ ਹੋਣਗੇ। ਇਸ ਲਈ ਟਰੰਪ ਨੂੰ ਸ਼ਾਂਤੀ ਕਾਇਮ ਕਰਨ ਵਾਲੀ ਸ਼ਖ਼ਸੀਅਤ ਮੰਨਦੇ ਹੋਏ ਕ੍ਰਿਸ਼ਚਨ ਟਿਬਰਿੰਗ ਜੈਦੇ ਨਾਮ ਦੇ ਨੋਵਜੇਰੀਅਨ ਪਾਰਲੀਮੈਂਟੇਰੀਅਨ ਵੱਲੋਂ NATO ਯਾਨਿ ਕਿ ਨਾਰਥਆਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ ਕੋਲ ਉਸ ਦਾ ਨਾਮ ਦਰਜ ਕਰਵਾਇਆ ਗਿਆ ਹੈ।
ਨੈਟੋ ਨੂੰ ਉਹੀ ਮੁਲਕ ਸਿਫਾਰਿਸ਼ ਕਰ ਸਕਦੇ ਹਨ ਜੋ ਇਸ ਦੇ ਮੈਂਬਰ ਹੋਣ। ਹਾਲਾਂਕਿ ਨੋਵਜੇਰੀਅਨ ਪਾਰਲੀਮੈਂਟੇਰੀਅਨ ਵੱਲੋਂ ਕਮੇਟੀ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਟਰੰਪ ਦੇ ਕੋਈ ਵੱਡੇ ਸਮਰਥਕ ਨਹੀਂ ਹਨ ਪਰ ਉਹ ਹਾਲ ਹੀ ਵਿਚ ਟਰੰਪ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦੇ ਹਨ ਪਰ ਕਮੇਟੀ ਆਪਣੇ ਮਾਪਦੰਡਾਂ ਦਾ ਪੂਰਾ ਧਿਆਨ ਰੱਖੇ।ਡੋਨਾਲਡ ਟਰੰਪ ਨੂੰ ਇਸ ਤੋ ਪਹਿਲਾਂ ਵੀ ਟਿਬਰੰਗ ਜੈਦੇ ਵੱਲੋਂ 2018 ਵਿਚ ਨਾਮਜ਼ਦ ਕੀਤਾ ਗਿਆ ਸੀ ਤੇ ਉਸ ਵੇਲੇ ਉਹਨਾਂ ਟਰੰਪ ਵੱਲੋਂ ਨਾਰਥ ਅਤੇ ਸਾਊਥ ਕੋਰੀਆ ਦਰਮਿਆਨ ਸ਼ਾਂਤੀ ਲਿਆਉਣ ਦਾ ਹਵਾਲਾ ਦਿੱਤਾ ਸੀ। ਹਾਲਾਂਕਿ ਦੋਨਾਂ ਮੁਲਕਾਂ ਦਾ ਵਿਵਾਦ ਅੱਜ ਵੀ ਬਰਕਰਾਰ ਹੈ।ਟਰੰਪ ਤੋਂ ਪਹਿਲਾਂ ਕਈ ਅਮਰੀਕੀ ਰਾਸ਼ਟਰਪਤੀ ਹਨ ਜਿੰਨਾਂ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਪਰ ਜੇਕਰ ਟਰੰਪ ਇਹ ਪੁਰਸਕਾਰ ਜਿੱਤ ਜਾਂਦੇ ਹਨ ਤਾਂ ਉਹ ਅਮਰੀਕਾ ਦੇ ਪੰਜਵੇਂ ਨੋਬਲ ਪੁਰਸਕਾਰ ਜੇਤੂ ਰਾਸ਼ਟਰਪਤੀ ਬਣ ਜਾਣਗੇ।
ਨੋਬਲ ਪੁਰਸਕਾਰ ਦੀ ਕਿਵੇਂ ਹੋਈ ਸ਼ੁਰੂਆਤ?
ਨੋਬਲ ਪੁਰਸਕਾਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ 27 ਨਵੰਬਰ 1895 ਨੂੰ ਅਲਫਰਡ ਨੋਬਲ ਨੇ ਆਪਣੀ ਵਸੀਅਤ ਦਸਤਖ਼ਤ ਕੀਤੀ ਸੀ। ਉਹਨਾਂ ਕਿਹਾ ਸੀ ਕਿ ਜੋ ਵੀ ਉਹਨਾਂ ਦਾ ਪੈਸਾ ਹੈ, ਉਸ ਦਾ ਵੱਡਾ ਹਿੱਸਾ ਉਹਨਾਂ ਨੇ ਨੋਬਲ ਪੁਰਸਕਾਰ ਨੂੰ ਬਣਾਉਣ ਤੇ ਲਗਾ ਦਿੱਤਾ ਸੀ, ਜਿਸ ਵਿੱਚ ਫਿਜ਼ਿਕਸ, ਕੈਮਿਸਟਰੀ, ਸਾਈਕਾਲੋਜੀ, ਮੈਡੀਸਨ, ਸਾਹਿਤ ਅਤੇ ਸ਼ਾਂਤੀ ਨੋਬਲ ਪੁਰਸਕਾਰ ਸ਼ਾਮਲ ਹਨ। ਹਾਲਾਂਕਿ ਇਕਨਾਮਿਕਸ ਵਾਲਾ ਨੋਬਲ ਪੁਰਸਕਾਰ ਅਲਫਰਡ ਦੀ ਯਾਦ ਵਿਚ ਬਾਅਦ ਵਿਚ ਸਥਾਪਿਤ ਕੀਤਾ ਗਿਆ। ਸੋ ਕੁੱਲ 6 ਨੋਬਲ ਪੁਰਸਕਾਰ ਹਨ ਤੇ ਹੁਣ ਤੱਕ 597 ਨੋਬਲ ਪੁਰਸਕਾਰ ਦਿੱਤੇ ਜਾ ਚੁੱਕੇ ਹਨ।
ਦੱਸ ਦਈਏ ਕਿ ਜੋ ਨੋਬਲ ਪੁਰਸਕਾਰ ਹੈ ਇਹ ਨੋਵੇਜੀਅਨ ਕਮੇਟੀ ਵੱਲੋਂ ਦਿੱਤਾ ਜਾਂਦਾ ਹੈ ਜਦਕਿ ਬਾਕੀ ਦੇ 5 ਪੁਰਸਕਾਰ ਸਵੀਡਨ ਦੀ ਕਮੇਟੀ ਵੱਲੋਂ ਦਿੱਤੇ ਜਾਂਦੇ ਹਨ।ਕਿਸੇ ਸੂਬੇ ਦਾ ਮੁਖੀ ਜਾਂ ਫਿਰ ਕਿਸੇ ਮੁਲਕ ਦਾ ਰਾਸ਼ਟਰੀ ਆਗੂ ਇਸ ਪੁਰਸਕਾਰ ਲਈ ਕਿਸੇ ਦੇ ਨਾਮ ਦੀ ਪੇਸ਼ਕਸ਼ ਕਰ ਸਕਦਾ ਹੈ।ਇਸ ਤੋਂ ਇਲਾਵਾ ਜਿੰਨਾਂ ਨੂੰ ਪਹਿਲਾਂ ਇਹ ਪੁਰਸਕਾਰ ਮਿਲ ਚੁੱਕਾ ਹੈ ਉਹ ਵੀ ਇਸ ਲਈ ਕਿਸੇ ਦੂਸਰੇ ਨੂੰ ਨਾਮਜ਼ਦ ਕਰ ਸਕਦੇ ਹਨ ਜਾਂ ਫਿਰ ਨੋਬਲ ਦੇਣ ਵਾਲੀ ਕਮੇਟੀ ਵੀ ਕਿਸੇ ਦਾ ਨਾਮ ਪੇਸ਼ ਕਰ ਸਕਦੀ ਹੈ।ਨੋਬਲ ਪੁਰਸਕਾਰ ਲਈ ਨਿਰਧਾਰਤ ਸਮਾਂ 1 ਫਰਵਰੀ ਤੱਕ ਦਾ ਹੈ। ਇਸ ਤੋਂ ਬਾਅਦ ਨਾਮਜ਼ਦਗੀ ਨਹੀਂ ਕੀਤੀ ਜਾ ਸਕਦੀ। ਇਸੇ ਲਈ ਟਰੰਪ ਨੂੰ 2021 ਲਈ ਨਾਮਜ਼ਦ ਕੀਤਾ ਗਿਆ ਹੈ। 2020 ਦਾ ਨੋਬਲ ਪੁਰਕਾਰ ਅਜੇ ਐਲਾਨ ਹੋਣਾ ਬਾਕੀ ਹੈ, ਜੋ ਨਵੰਬਰ ਨੂੰ ਕੀਤਾ ਜਾਂਦਾ ਹੈ।ਇਸ ਵਾਰ ਕੁੱਲ 318 ਲੋਕਾਂ ਦੇ ਨਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ।
ਨਾਮਜ਼ਦਗੀ ਤੋਂ ਬਾਅਦ ਦੀ ਪ੍ਰਕਿਰਿਆ
ਜਾਣਕਾਰੀ ਮੁਤਾਬਕ, ਨੋਬਲ ਕਮੇਟੀ ਦੇ 5 ਲੋਕਾਂ ਵੱਲੋਂ ਦਾਖ਼ਲ ਨਾਜ਼ਮਦਗੀਆਂ ਵਿਚੋਂ ਲੋਕਾਂ ਨੂੰ ਚੁਣਿਆ ਜਾਂਦਾ ਹੈ। ਹਾਲਾਂਕਿ ਇਸ ਪ੍ਰਕਿਰਿਆ ਬਾਰੇ ਜ਼ਿਆਦਾ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ ਤੇ ਤਮਾਮ ਕਾਰਵਾਈਆਂ ਨੂੰ ਗੁਪਤ ਰੱਖਿਆ ਜਾਂਦਾ ਹੈ।
ਕਿੰਨ੍ਹਾਂ ਨਾਵਾਂ ਤੇ ਹੋ ਚੁੱਕਾ ਹੈ ਵਿਵਾਦ?
ਜਿਸ ਤਰ੍ਹਾਂ ਟਰੰਪ ਦੇ ਵਰਤਾਰੇ ਨੂੰ ਲੈ ਕੇ ਇਸ ਪੁਰਸਕਾਰ ਦੀ ਨਾਮਜ਼ਦਗੀ 'ਤੇ ਸਵਾਲ ਹੋ ਰਹੇ ਨੇ, ਇਸ ਤਰ੍ਹਾਂ ਪਹਿਲਾਂ ਵੀ ਕਈ ਨਾਮਜ਼ਦ ਹੋਣ ਵਾਲੇ ਨਾਵਾਂ 'ਤੇ ਵਿਵਾਦ ਹੋ ਚੁੱਕਾ ਹੈ। 1939 ਵਿਚ ਅਡੋਲਫ ਹਿਟਲਰ ਦੇ ਨਾਮ ਦੀ ਪੇਸ਼ਕਸ਼, ਸਵੇਦਿਸ਼ ਪਾਰਲੀਮੈਂਟ ਵੱਲੋਂ ਕੀਤੀ ਗਈ ਸੀ ਜਿਸ ਨੂੰ ਬਾਅਦ ਵਿਚ ਵਾਪਸ ਲੈ ਲਿਆ ਗਿਆ ਸੀ।ਇਸ ਤੋਂ ਇਲਾਵਾ ਜੋਸਿਫ ਸਟਾਲਨ ਨੂੰ ਵੀ ਦੋ ਵਾਰ ਨਾਮਜ਼ਦ ਕੀਤਾ ਗਿਆ ਸੀ।